ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/310

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮੭ )

ਵੇਰ ਚੱਟਦੀ ਹਾਂ ਤੇ ਅਜੇ ਕਲ੍ਹ ਦੀ ਗੱਲ ਏ ਜੋ ਇਹ ਮਨੁੱਖ ਆਪਣਿਆਂ ਬਾਲਾਂ ਨੂੰ ਮਹੀਨੇ ਵਿੱਚ ਇੱਕ ਵਾਰੀ ਵੀ ਨਹੀਂ ਸੀ ਨਵ੍ਹਾਉਂਦਾ ਤੇ ਹੋਰ ਮੇਰੀ ਨਸਲ ਵੇਖੋ ਮੈਂ ਤਾਂ ਨਰੋਲ ਹਸਾਰ ਦੀ ਜਾਈ ਹਾਂ।'

ਕੋਲੋਂ ਇੱਕ ਬੁੱਢੀ ਗਾਂ ਬੋਲੀ, 'ਚੁੱਪ ਕਰ ਨੀ ਕਿਸੇ ਥਾਂ ਦੀਏ ਬੇਅਕਲੇ, ਤੇ ਨਾਲੇ ਉਸਨੇ ਉਸਦੀ ਵੱਖੀ ਵਿੱਚ ਇੱਕ ਧੁੱਸ ਮਾਰੀ। ਤੂੰ ਏਸ ਲਈ ਨਰੋਲ ਏ ਜੋ ਤੇਰੇ ਵੱਡਿਆਂ ਨੂੰ ਮਨੁੱਖ ਜਾਕੇ ਹਸਾਰੋਂ ਲਿਆਇਆ ਸੀ। ਤੂੰ ਤਾਂ ਕਲ੍ਹ ਦੀ ਜੰਮ ਏਂ, ਤੈਨੂੰ ਕੀ ਖ਼ਬਰ ਜੋ ਅੱਗੇ ਸਾਡਾ ਕੀ ਹਾਲ ਸੀ। ਜਰਾ ਆਪਣੀ ਸੋਹਣੀ ਖੁਰਲੀ ਵੱਲ ਤਾਂ ਤੱਕ। ਹਨੇਰੇ ਤੇ ਚਿਕੜ ਵਿੱਚ ਰਹਿੰਦੇ ਸਾਂ, ਗੰਦਾ ਪਾਣੀ ਪੀਂਦੇ ਸਾਂ ਤੇ ਚੰਗਾ ਚਾਰਾ ਤਾਂ ਕਦੀ ਭਾਗਾਂ ਨਾਲ ਈ ਖਾਂਦੇ ਸਾਂ। ਹੁਣ ਪੀਣ ਨੂੰ ਪਾਣੀ ਸਾਫ ਏ, ਢਿੱਡ ਭਰਕੇ ਖਾਨੇ ਆਂ। ਖਬਰਦਾਰ ਮੂਰਖੇ, ਮੁੜ ਕਦੀ ਭੈੜੀ ਗੱਲ ਮੂਹੋਂ ਕੱਢੀਓ ਈ। ਇਹ ਸੁਕਰਾਤ ਦੀਆਂ ਈ ਬਰਕਤਾਂ ਨੂੰ ਕਿ ਮਨੁੱਖ ਹੁਣ ਸਾਡਾ ਗੋਹਾ ਨਹੀਂ ਬਾਲਦੇ ਤੇ ਉਸਨੂੰ ਖੇਤਰਾਂ ਵਿੱਚ ਪਾਂਦੇ ਨੇ। ਜਦੋਂ ਦੀ ਇਹ ਗੱਲ ਹੋਈ ਏ ਸਾਨੂੰ ਤਾਂ ਲਹਿਰ ਬਹਿਰ ਹੋ ਗਈ ਏ। ਕਿਸੇ ਗੱਲ ਦੀ ਥੁੜ ਨਹੀਂ ਰਹੀ। ਆ ਰਲਕੇ ਸੁਕਰਾਤ ਦੀ ਜੈ ਆਖੀਏ।'

ਬੁੱਢਾਂ ਖੋਤਾ ਲੱਗਾ ਹੀਂਗਣ, ਜੋ 'ਹੁਣ ਤਾਂ ਮੈਨੂੰ ਚੰਗਾ ਚੌਖਾ ਖਾਣ ਨੂੰ ਮਿਲਦਾ ਏ। ਹੁਣ ਮੈਨੂੰ ਰੂੜੀਆਂ ਦਾ