ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )

ਜ਼ਿਮੀਦਾਰ:-ਜੀ, ਅਸੀ ਲੋਕ ਗਰੀਬ ਹਾਂ, ਸਾਡੇ ਕੋਲੋਂ ਏਹਾ ਜਹੀਆਂ ਚੀਜ਼ਾਂ ਨਹੀਂ ਲਈਆਂ ਜਾਂਦੀਆਂ।

ਸੁਕਰਾਤ:-ਵੇਖੋ, ਤੁਸਾਂ ਕੰਨਾਂ ਵਿੱਚ ਬੀਰਬਲੀਆਂ ਪਾਈਆਂ ਹੋਈਆਂ ਨੇ ਤੇ ਤੁਹਾਡੇ ਮੁੰਡੇ ਹੱਥੀਂ ਕੜੇ ਪਾਈ ਫਿਰਦੇ ਨੇ, ਕੀ ਏਹ ਤਾਪ ਨੂੰ ਡੱਕ ਸਕਦੇ ਨੇ?

ਜ਼ਿਮੀਦਾਰ:-ਨਹੀਂ ਜੀ!

ਸੁਕਰਾਤ:-ਕੀ ਇਹ ਗੱਲ ਚੰਗੀ ਨ ਹੋਵੇਗੀ ਕਿ ਤੁਸੀ ਏਹਨਾਂ ਟੂਮਾਂ ਦੀ ਥਾਂ ਮੱਛਰਦਾਨੀਆਂ ਲੈ ਲਓ?

ਜ਼ਿਮੀਦਾਰ:-ਜੀ, ਗੱਲ ਤਾਂ ਠੀਕ ਏ!

ਸੁਕਰਾਤ:-ਤੁਸੀ ਆਪਣੇ ਵਾਲਾਂ ਨੂੰ ਪਿਆਰ ਕਰਦੇ ਓ?

ਜ਼ਿਮੀਦਾਰ:-ਜੀ ਕਿਉਂ ਨਹੀਂ?

ਸੁਕਰਾਤ:-ਤਾਂ ਫੇਰ ਦੱਸੋ ਕਿ ਤੁਸੀ ਗਹਿਣਿਆਂ ਤੋਂ ਬਗੈਰ ਨਰੋਏ ਤੇ ਅਰੋਗ ਬਾਲ ਨੂੰ ਪਸੰਦ ਕਰੋਗੇ ਜਾਂ ਗਹਿਣਿਆਂ ਵਾਲੇ ਰੋਗੀ ਬਾਲ ਨੂੰ?

ਜ਼ਿਮੀਦਾਰ:- ਜੀ ਨਰੋਏ ਨੂੰ।

ਸੁਕਰਾਤ:-ਤਾਂ ਕੀ ਫੇਰ ਇੱਕ ਮੱਛਰਦਾਨੀ ਕੜਿਆਂ ਜਾਂ ਮੁਰਕੀਆਂ ਨਾਲੋਂ ਚੰਗੀ ਨ ਹੋਈ?

ਜ਼ਿਮੀਦਾਰ:-ਕਿਉਂ ਨਹੀਂ ਜੀ?