ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )

ਸੁਕਰਾਤ:-ਮੈਂ ਆਸ ਕਰਦਾ ਹਾਂ ਕਿ ਜੋ ਕੁਝ ਮੈਂ ਤੁਹਾਨੂੰ ਦੱਸਿਆ ਹੈ ਓਹ ਤੁਸੀਂ ਜ਼ਰੂਰ ਕਰੋਗੇ। ਜਦ ਏਸ ਪਾਸੇ ਥੋੜਾ ਜਿਹਾ ਧਿਆਨ ਰੱਖਣ ਨਾਲ ਇਹ ਸਾਰੀ ਬਿਪਤਾ ਟਲ ਸਕਦੀ ਹੈ, ਤਾਂ ਸਾਰੇ ਦਾ ਸਾਰਾ ਪਿੰਡ ਤਾਪ ਨਾਲ ਪਿਆ ਹੋਇਆ ਅਤੇ ਰੋਗੀ ਤੇ ਕਮਜ਼ੋਰ ਬਾਲ ਵੇਖਣੇ ਕੇਹੀ ਮਾੜੀ ਗੱਲ ਹੈ?

ਜ਼ਿਮੀਂਦਾਰ:-ਹਕੀਮ ਜੀ! ਜੋ ਕੁਝ ਤੁਸੀ ਦੱਸਿਆ ਹੈ, ਅਸੀਂ ਜ਼ਰੂਰ ਕਰਾਂਗੇ।

ਸੁਕਰਾਤ:-ਲਓ ਭਈ ਮੈਂ ਹੁਣ ਜਾਂਦਾ ਹਾਂ, ਸਾਹਬ ਸਲਾਮਤ!

ਜ਼ਿਮੀਂਦਾਰ:-ਜੀ ਸਾਹਬ ਸਲਾਮਤ!

ਜ਼ਾਤ ਪਾਤ ਤੇ ਭਿੱਟ

ਇੱਕ ਦਿਨ ਅੱਗੇ ਹਾਰ ਸੁਕਰਾਤ ਪਿੰਡ ਦੇ ਸਿਆਣਿਆਂ ਨਾਲ ਬੈਠਾ ਸੀ ਕਿ ਇੱਕ ਚਮਿਆਰ ਓਥੇ ਆ ਗਿਆ। ਉਸ ਚਮਿਆਰ ਨੂੰ ਓਹਨਾਂ ਝਿੜਕ ਕੇ ਪਰੇ ਬਹਾ ਦਿੱਤਾ।

ਸੁਕਰਾਤ:-ਏਸ ਵਿਚਾਰੇ ਨੇ ਤੁਹਾਡਾ ਕੀ ਵਗਾੜਿਆ ਹੈ ਕਿ ਤੁਸੀ ਏਸ ਨਾਲ ਇਹੋ ਜਿਹਾ ਵਰਤਾਰਾ ਕੀਤਾ ਹੈ?