ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩ )

ਕੋਈ ਐਡਾ ਪਿਆਰ ਨਹੀਂ, ਤੁਹਾਨੂੰ ਕੀ ਭਾਵੇਂ ਓਹ ਵਿਚਾਰੀਆਂ ਤੇ ਓਹਨਾਂ ਦੇ ਕੁੱਛੜ ਦੇ ਬਾਲ ਮਰਨ ਤੇ ਭਾਵੇਂ ਜੀਊਣ।

ਜ਼ਿਮੀਂਦਾਰ:-ਜੀ ਸਾਡੀਆਂ ਜ਼ਨਾਨੀਆਂ ਤਾਂ ਸਾਨੂੰ ਬੜੀਆਂ ਮਹਿੰਗੀਆਂ ਪੈਂਦੀਆਂ ਨੇ। ਬਾਲਾਂ ਦੀ ਸਾਨੂੰ ਬੜੀ ਲੋੜ ਏ ਤੇ ਓਹਨਾਂ ਨੂੰ ਅਸੀਂ ਬੜਾ ਪਿਆਰ ਕਰਦੇ ਹਾਂ, ਅਸੀ ਕਦ ਚਾਹੁੰਦੇ ਹਾਂ ਕਿ ਸਾਡੇ ਬਾਲ ਤੇ ਘਰ ਵਾਲੀਆਂ ਮਰ ਜਾਣ?

ਸੁਕਰਾਤ:- ਫੇਰ ਜਦ ਤੁਹਾਡਾ ਹੱਥ ਫੱਟਿਆਂ ਜਾਏ ਤਾਂ ਤੁਸੀਂ ਡਾਕਟਰ ਕੋਲ ਜਾਂਦੇ ਓ, ਜੇ ਤੁਹਾਡੀ ਗਾਂ ਨੇ ਸੂਣਾ ਹੋਵੇ ਤਾਂ ਕਿਸੇ ਸਿਆਣੇ ਜ਼ਿਮੀਂਦਾਰ ਨੂੰ ਸੱਦਦੇ ਓ, ਪਰ ਜਦ ਤੁਹਾਡੀ ਘਰ ਵਾਲੀ ਨੂੰ ਕੋਈ ਦੁੱਖ ਹੋਵੇ ਤਾਂ ਤੁਸੀਂ ਸਭ ਤੋਂ ਮੈਲੀ ਤੇ ਸਭ ਤੋਂ ਛੋਟੀ ਜ਼ਾਤ ਦੀ ਜ਼ਨਾਨੀ ਲਿਆਉਂਦੇ ਹੋ?

ਜ਼ਿਮੀਂਦਾਰ:- ਜੀ ਸਾਨੂੰ ਮਾਫ਼ੀ, ਦਿਓ, ਅਸੀਂ ਜੈਹਲ ਜੂ ਹੋਏ

ਸੁਕਰਾਤ:-ਤਾਂ ਕੀ ਇਹ ਚੰਗਾ ਨ ਹੋਵੇਗਾ ਕਿ ਤੁਸੀ ਆਪਣੀਆਂ ਕੁਝ ਜ਼ਨਾਨੀਆਂ ਨੂੰ ਗੁੜਗਾਵੇਂ ਹੈਲਥ ਸੈਂਟਰ ਵਿੱਚ ਘੱਲਕੇ ਓਥੋਂ ਦਾਈਆਂ ਦਾ ਕੰਮ ਸਿਖਾਓ, ਤਾਂ ਜੋ ਓਹ ਕੰਮ ਸਿੱਖ ਕੇ ਤੁਹਾਡੀਆਂ ਘਰ ਵਾਲੀਆਂ