ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨ )

ਨੀਵੇਂ ਪਾ ਲਏ।
ਸੁਕਰਾਤ:-ਜਦ ਤੁਹਾਡੇ ਹੱਥ ਵਿਚ ਕੰਡਾ ਚੁਭ ਜਾਂਦੇ ਹੈ ਤੇ ਸੋਜ ਪੈ ਜਾਂਦੀ ਹੈ ਤਾਂ ਤੁਸੀਂ ਕੀ ਕਰਦੇ ਓ?

ਜ਼ਿਮੀਂਦਾਰ:-ਜੇ ਡਾਕਟਰ ਤੋਂ ਬਗੈਰ ਵੱਲ ਨ ਹੋਵੇ ਤਾਂ ਅਸੀ ਡਾਕਟਰ ਕੋਲ ਜਾਂਦੇ ਹਾਂ।

ਸੁਕਰਾਤ:-ਤਾਂ ਡਾਕਟਰ ਵੀ ਓਸ ਚੂਹੜੀ ਦਾ ਘਰ ਵਾਲਾ ਈ ਹੋਵੇਗਾ?

ਜ਼ਿਮੀਂਦਾਰ:-ਕਦੀ ਨਹੀਂ ਸੁਕਰਾਤ ਜੀ! ਤੁਹਾਡੇ ਮੂੰਹੋਂ ਏਹਾ ਦਹੀਆਂ ਗੱਲਾਂ ਨਹੀਂ ਸੋਭਦੀਆਂ। ਡਾਕਟਰ ਤੇ ਉੱਚੀ ਜ਼ਾਤ ਦਾ ਕਾਲਜੋਂ ਪਾਸ ਕੀਤਾ ਹੋਇਆ ਏ।

ਸੁਕਰਾਤ:-ਹੱਛਾ, ਦੱਸੋ ਜਦ ਤੁਹਾਡੀ ਗਾਂ ਸੂਣ ਵਾਲੀ ਹੁੰਦੀ ਹੈ ਤਾਂ ਤੁਸੀਂ ਕਿਸਨੂੰ ਸੱਦਦੇ ਹੋ?

ਜ਼ਿਮੀਂਦਾਰ:-ਕਿਸੇ ਡੰਗਰਾਂ ਦੇ ਜਾਣੂ ਸਿਆਣੇ ਜ਼ਿਮੀਂਦਾਰ ਨੂੰ।

ਸੁਕਰਾਤ:-ਜ਼ਨਾਨੀਆਂ ਲਈ ਵਿਅੰਮ ਦਾ ਸਮ ਡਾਢਾ ਔਖਾ ਹੁੰਦਾ ਹੈ ਤੇ ਕਈ ਵਾਰੀ ਵਿਚਾਰੀਆਂ ਮਰ ਵੀ ਜਾਂਦੀਆਂ ਨੇ?

ਜ਼ਿਮੀਂਦਾਰ:-ਜੀ ਹਾਂ!

ਸੁਕਰਾਤ:-ਤੁਹਾਨੂੰ ਆਪਣੀਆਂ ਘਰ ਵਾਲੀਆਂ ਨਾਲ