ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੧ )

ਜ਼ਿਮੀਂਦਾਰ:-ਨਹੀਂ ਜੀ, ਇਹ ਕੋਈ ਜ਼ਿਮੀਦਾਰਾਂ ਦਾ ਕੰਮ ਏ?
ਸੁਕਰਾਤ:-ਤਾਂ ਓਹ ਫੇਰ ਹੈ ਕੌਣ?

ਜ਼ਿਮੀਂਦਾਰ:-ਓਹ ਚੁਹੜੀ ਏ।

ਸੁਕਰਾਤ:-ਜਦ ਦਾਈ ਤੁਹਾਡੇ ਘਰ ਆਉਂਦੀ ਏ ਤਾਂ ਓਹ ਤੁਹਾਡੀਆਂ ਘਰ ਵਾਲੀਆਂ ਦੇ ਨਾਲ ਲੱਗਦੀ ਏ?

ਜ਼ਿਮੀਂਦਾਰ:-ਹਾਂ ਜੀ।

ਸੁਕਰਾਤ:-ਤਾਂ ਨਵੇਂ ਜੰਮੇ ਬਾਲ ਨੂੰ ਸਭ ਤੋਂ ਪਹਿਲਾਂ ਓਹੀ ਹੱਥ ਲਾਉਂਦੀ ਹੋਵੇਗੀ ਤੇ ਓਹੀ ਉਸਦੇ ਮੂੰਹ ਵਿੱਚ ਉਂਗਲ ਪਾਉਂਦੀ ਹੋਵੇਗੀ?

ਜ਼ਿਮੀਂਦਾਰ:-ਹੈ ਤਾਂ ਇਹ ਗੱਲ ਠੀਕ।

ਸੁਕਰਾਤ:-ਤਾਂ ਤੁਹਾਡੀਆਂ ਘਰ ਵਾਲੀਆਂ ਤੇ ਮਾਵਾਂ ਤੇ ਨਾਲੇ ਤੁਸੀ ਆਪ ਸਾਰੇ ਜੰਮਣ ਤੋਂ ਈ ਭਿੱਟੇ ਹੋਏ ਓ, ਜ਼ਿਮੀਂਦਾਰੋ ! ਹੁਣ ਆਪ ਈ ਦੱਸੋ ਤੁਹਾਡੀ ਸ਼ਾਤ ਕਿੱਥੇ ਗਈ?

ਸੁਕਰਾਤ ਦੀ ਇਹ ਗੱਲ ਸੁਣ ਕੇ ਕੁਝ ਜ਼ਿਮੀਂਦਾਰਾਂ ਨੂੰ ਬੜਾ ਗੁੱਸਾ ਆਇਆ ਤੇ ਜੇਹੜੇ ਓਹਨਾਂ ਵਿੱਚੋਂ ਵਧੇਰੀ ਸਮਝ ਵਾਲੇ ਸਨ, ਓਹਨਾਂ ਆਪਣੀ ਭੁੱਲ ਮੰਨ ਲਈ ਤੇ ਆਖਿਆ, 'ਜੀ ਅਸੀ ਆਖਦੇ ਕੁਝ ਹਾਂ ਤੇ ਕਰਦੇ ਕੁਝ ਹਾਂ, ਤੇ ਓਹਨਾਂ ਸ਼ਰਮ ਨਾਲ ਸਿਰ