ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੫ )

ਡਰਦਿਆਂ ਬਾਰੀਆਂ ਨੇ ਹੋਣ ਕਰਕੇ ਤੁਸੀ ਆਪਣੀ ਸੇਹਤ ਖਰਾਬ ਕਰ ਲੈਂਦੇ ਓ, ਜੇਹੜੀ ਬੜੀ ਵਡਮੁੱਲੀ ਸ਼ੈ ਏ। ਹੁਣ ਤੁਸੀਂ ਸੋਚੋ ਜੇ ਕਦੀ ਤੁਸੀ ਓਹੀ ਸੌ ਰੁਪਿਆ ਕਿਸੇ ਜ਼ਿਮੀਂਦਾਰੇ ਬੰਕ (ਕੋਉਪਰੇਟਿਵ ਬੰਕ) ਵਿੱਚ ਜਮ੍ਹਾਂ ਕਰਾ ਛੱਡੋ ਤਾਂ ਦਸਾਂ ਵਰ੍ਹਿਆਂ ਮਗਰੋਂ ਓਹ ਕਿੰਨਾ ਹੀ ਹੋ ਜਾਏ।

ਜ਼ਿਮੀਂਦਾਰ:-ਜੀ ਲੋਕੀ ਆਖਦੇ ਨੇ ਜੋ ਦਸਾਂ ਵਰ੍ਹਿਆਂ ਮਗਰੋਂ ਸੌ ਦੇ ਦੋ ਸੌ ਹੋ ਜਾਂਦੇ ਨੇ।

ਸੁਕਰਾਤ:-ਹੁਣ ਤੁਸੀ ਆਪ ਈ ਦੱਸੋ ਜੋ ਤੁਹਾਡਾ ਗਹਿਣਾ ਚੰਗਾ ਹੋਇਆ ਜਾਂ ਇਹ ਸੌਦਾ?

ਜ਼ਿਮੀਂਦਾਰ:-ਜੀ ਕੀ ਆਖੀਏ? ਅਸੀਂ ਰਵਾਜਾਂ ਦੇ ਬੱਝੇ ਹੋਏ ਜੁ ਹੋਏ।

ਸੁਕਰਾਤ:-ਜੇ ਤੁਹਾਡੀ ਸੁਆਣੀ ਗਹਿਣਿਆਂ ਲਈ ਤੁਹਾਡੇ ਖਹਿੜੇ ਪੈ ਜਾਏ ਤੇ ਤੁਹਾਡੇ ਪੱਲੇ ਪੈਸੇ ਨ ਹੋਣ ਤਾਂ ਫੇਰ ਤੁਸੀਂ ਕੀ ਕਰੋਗੇ?

ਜ਼ਿਮੀਂਦਾਰ:-ਹੁਦਾਰ ਸੁਦਾਰ ਚੁੱਕ ਲਵਾਂਗੇ।

{{xxxx-larger|ਸੁਕਰਾਤ:- ਤਾਂ ਫੇਰ ਇੱਕ ਪਾਸੇ ਤਾਂ ਗਹਿਣਾ ਘਸਦਾ ਜਾਂਦਾ ਹੈ ਤੇ ਦੂਜੇ ਪਾਸੇ ਵਿਆਜ ਦਾ ਪੜੱਲ ਤੁਹਾਡੇ ਸਿਰ ਚੜ੍ਹੀ ਜਾਂਦਾ ਏ?

ਜ਼ਿਮੀਂਦਾਰ:-ਜੀ ਕੀ ਆਖੀਏ? ਗੱਲ ਤਾਂ