ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੪ )

ਸੁਕਰਾਤ:-ਅਸਲ ਵਿੱਚ ਤਾਂ ਉਹ ਏਸ ਕੰਮ ਵਿੱਚ ਤੁਹਾਡੀਆਂ ਸਾਂਝੀਵਾਲ ਹਨ?

ਜ਼ਿਮੀਂਦਾਰ:-ਜੀ ਹਾਂ।

ਸੁਕਰਾਤ:-ਜੇ ਤੁਸੀ ਫੇਰ ਓਹਨਾਂ ਦੀ ਓਹਾ ਜੇਹੀ ਇੱਜ਼ਤ ਕਰੋ, ਜਿਸ ਦੇ ਉਹ ਲੈਕ ਹਨ ਤੇ ਓਹਨਾਂ ਨੂੰ ਪੜ੍ਹਾਓ ਤਾਂ ਜੋ ਉਹ ਸਿੱਖ ਜਾਣ ਕਿ ਬਾਲਾਂ ਨੂੰ ਕਿਸ ਤਰ੍ਹਾਂ ਠੀਕ ਢੰਗ ਨਾਲ ਪਾਲੀ ਪੋਸੀਦਾ ਹੈ? ਤਾਂ ਉਹ ਤੁਹਾਡੇ ਕੋਲੋਂ ਗਹਿਣੇ ਵੀ ਘੱਟ ਹੀ ਮੰਗਣਗੀਆਂ ਤੇ ਨਾਲੇ ਆਪਣੇ ਸਾਫ ਸੁਥਰੇ ਅਰੋਗ ਤੇ ਸੋਹਣੇ ਸੋਹਣੇ ਬਾਲਾਂ ਨਾਲ ਤੇ ਭਾਗੀ ਭਰੇ ਘਰ ਵਿਚ ਖੁਸ਼ ਰਹਿਣਗੀਆਂ।

ਜ਼ਿਮੀਂਦਾਰ:-ਜੀ ਅਸੀਂ ਏਸ ਗੱਲ ਨੂੰ ਮੰਨੇ ਬਗੈਰ ਨਹੀਂ ਰਹਿ ਸਕਦੇ।

ਸੁਕਰਾਤ:-ਕੀ ਰੱਬ ਨੇ ਬਾਲ ਤੇ ਨਿੱਕੇ ਜਨੌਰ ਈ ਸੋਹਣੇ ਬਣਾਏ ਨੇ ?

ਜ਼ਿਮੀਂਦਾਰ:-ਜੀ ਨਹੀਂ, ਰੱਬ ਨੇ ਫੁੱਲ ਵੀ ਤਾਂ ਬਣਾਏ ਨੇ ।

ਸੁਕਰਾਤ:-ਤਾਂ ਫੇਰ ਤੁਹਾਡਿਆਂ ਘਰਾਂ ਵਿੱਚ ਫੁੱਲ ਈ ਫੁੱਲ ਹੋਣਗੇ, ਕਿਉਂ ਜੇ ਤੁਸੀਂ ਸੋਹਣੀਆਂ ਚੀਜ਼ਾਂ ਨੂੰ ਪਿਆਰ ਕਰਦੇ ਓ, ਤੇ ਉਹਨਾਂ ਦੀ ਖਾਤਰ ਕਰਜ਼ ਚੁੱਕਣ ਲਈ ਤਿਆਰ ਹੋ ਜਾਂਦੇ ਓ ?