( ੪੫ )
ਜ਼ਿਮੀਂਦਾਰ:-(ਹੱਸ ਕੇ) ਜੀ ਅਸਾਂ ਫੁੱਲਾਂ ਨੂੰ ਕੀ ਕਰਨਾ ਹੋਇਆ?
ਸੁਕਰਾਤ:-ਤਾਂ ਤੁਸੀ ਸੋਹਣੀਆਂ ਚੀਜ਼ਾਂ ਨੂੰ ਸੱਚ ਮੱਚ ਪਿਆਰ ਨਹੀਂ ਕਰਦੇ ?
ਜ਼ਿਮੀਂਦਾਰ:-ਜੀ ਅਸੀਂ ਕਰਦੇ ਤਾਂ ਹਾਂ, ਪਰ ਸਾਨੂੰ ਫੁੱਲਾਂ ਦੇ ਬੂਟੇ ਬੀਜਣ ਦੀ ਵੇਹਲ ਨਹੀਂ ਲੱਗਦੀ, ਨਾ ਸਾਨੂੰ ਬੀਜਣ ਦੀ ਜਾਚ ਏ ਤੇ ਨਾ ਈ ਸਾਨੂੰ ਪਤਾ ਏ ਕਿ ਏਹਨਾਂ ਦਾ ਬੀ ਕਿੱਥੋਂ ਮਿਲਦਾ ਏ ?
ਸੁਕਰਾਤ:-ਤੁਹਾਡੀ ਵਹੁਟੀ ਫੁੱਲਾਂ ਦਾ ਕੰਮ ਕਿਉਂ ਨਾ ਸਿੱਖ ਲਏ ? ਮੈਨੂੰ ਪੱਕਾ ਯਕੀਨ ਏ ਕਿ ਓਹਨਾਂ ਕੋਲ ਫੁੱਲਾਂ ਦੇ ਕੁਝ ਬੂਟੇ ਬੀਜਣ ਤੇ ਆਪਣੇ ਘਰਾਂ ਨੂੰ ਸਜਾਣ ਲਈ ਵੇਹਲ ਹੁੰਦੀ ਏ । ਇੱਕ ਚੰਗੀ ਤੀਵੀਂ ਕੋਲ ਆਪਣਾ ਘਰ ਸਜਾਣ ਲਈ ਸਦਾ ਵੇਹਲ ਹੁੰਦੀ ਏ । ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜੇ ਓਹ ਤੁਹਾਡੇ ਕੋਲੋਂ ਅਜੇ ਵੀ ਗਹਿਣੇ ਮੰਗਣ ਤਾਂ ਉਹਨਾਂ ਨੂੰ ਨਿੱਕਿਆਂ ਹੁੰਦਿਆਂ ਤੋਂ ਈ ਗਹਿਣਿਆਂ ਤੇ ਆਪਣਾ ਸਮਾਂ ਵਿਅਰਥ ਗਵਾਣ ਦੀ ਥਾਂ ਤੁਸੀਂ ਗੋਟਾ, ਲੈਸ ਆਦਿਕ ਬਨਾਣੀ ਸਿਖਾਓ, ਤਾਂ ਜੋ ਓਹ ਜਿਦੋ ਜਿਦੀ ਗੋਟੇ ਤੇ ਲੈਸ ਦੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਬਨਾਣ ਜਾਂ ਫੁੱਲਾਂ ਦੇ ਸੋਹਣੇ ਸੋਹਣੇ ਬੂਟੇ ਉਗਾਣ, ਤਾਂ ਫੇਰ ਤੀਵੀਆਂ ਦੀ ਸਰਦਾਰ ਸਭ ਤੋਂ ਹੁਸ਼ਿਆਰ