ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

'ਜੀ ਸਾਡੇ ਕੋਲ ਏਹਾ ਜਿਹੇ ਕੰਮ ਕਰਨ ਦੀ ਕੋਈ ਵੇਹਲ ਪਈ ਏ, ਅਸੀਂ ਬੜੇ ਗਰੀਬ ਆਂ; ਸਾਡੇ ਕੋਲੋਂ ਪਿੰਡ ਸਾਫ ਨਹੀਂ ਹੋ ਸਕਦਾ, ਏਹ ਤਾਂ ਅਮੀਰਾਂ ਦੇ ਚੋਚਲੇ ਹੋਏ ਨਾ।'

ਸੁਕਰਾਤ ਨੇ ਆਖਿਆ ਗੰਦੇ ਪਿੰਡਾਂ ਦਾ ਮਤਲਬ ਗਰੀਬੀ ਹੈ । ਜਿਸ ਚੀਜ਼ ਨਾਲ ਤੁਹਾਡਾ ਪਿੰਡ ਗੰਦਾ ਹੁੰਦਾ ਹੈ, ਓਸੇ ਨਾਲ ਤੁਹਾਡੀਆਂ ਜ਼ਮੀਨਾਂ ਬੜੀ ਪੈਦਾਵਾਰ ਦੇਂਦੀਆਂ ਨੇ, ਤਾਂ ਫੇਰ ਤੁਸੀ ਮਾਲਦਾਰ ਕਿਉਂ ਨਹੀਂ ਹੁੰਦੇ ? ਮੈਨੂੰ ਸਮਝ ਨਹੀਂ ਪੈਂਦੀ ਕਿ ਤੁਸੀਂ ਮਾਲਦਾਰ ਕਿਉਂ ਨਹੀਂ ? ਜਦ ਮੈਂ ਪਿੰਡ ਦੇ ਲਾਗੇ ਪੁੱਜਾ ਤਾਂ ਮੈਂ ਅਨੇਕਾਂ ਸੁੱਕੇ ਸੜੇ ਰੁੱਖ ਜ਼ਮੀਨ ਤੇ ਡਿਗੇ ਹੋਏ ਗਲਦੇ ਜਾਂਦੇ ਵੇਖੇ । ਅਮੀਰਾਂ ਤੋਂ ਬਗ਼ੈਰ ਹੋਰ ਕੌਣ ਅਜਿਹਾ ਆਦਮੀ ਹੈ, ਜੇਹੜਾ ਆਪਣੀ ਲਕੜ ਨੂੰ-ਜੇਹੜੀ ਪੈਸੇ ਬਾਝੋਂ ਉੱਗ ਪੈਂਦੀ ਹੈ-ਅਜਾਈਂ ਜਾਣ ਦੇਵੇ ?

ਜ਼ਿਮੀਂਦਾਰ ਨੇ ਉੱਤਰ ਦਿੱਤਾ 'ਫੇਰ ਅਸੀਂ ਲਕ ਨੂੰ ਕਰੀਏ ਕੀ ? ਏਥੇ ਕੋਈ ਮੰਡੀ ਤਾਂ ਹੈ ਨਹੀਂ, ਜਿੱਥੇ ਅਸੀਂ ਜਾ ਕੇ ਵੇਚ ਆਵੀਏ ।'

'ਏਹਨਾਂ ਨਾਲ ਆਪਣੀਆਂ ਰੋਟੀਆਂ ਪਕਾਓ, ਦੁਧ ਕਾਹੜੋ ।'

'ਓਹੋ, ਇਹ ਨਹੀਂ ਹੋ ਸਕਦਾ, ਅਸੀ ਤਾਂ ਏਹਨਾਂ ਕੰਮਾਂ ਲਈ ਗੋਹੇ ਬਾਲਦੇ ਹਾਂ ।'