( ੫੦ )
ਓਸ ਦੀ ਇਹ ਗੱਲ ਸੁਣ ਕੇ ਸੁਕਰਾਤ ਖਿੜ ਖਿੜ ਹੱਸਿਆ ।
ਓਹ ਜ਼ਿਮੀਂਦਾਰ ਆਖਣ ਲੱਗੇ 'ਜੀ ਤੁਸੀ ਹੱਸਦੇ ਕਿਉਂ ਓ ?'
ਸੁਕਰਾਤ ਨੇ ਆਖਿਆ 'ਮੈਂ ਕੀ ਕਰਾਂ ? ਮੇਰਾ ਹਾਸਾ ਨਹੀਂ ਡੱਕਿਆ ਰਹਿੰਦਾ, ਤੁਸੀ ਅਜਬ ਲੋਕ ਹੋ ! ਇੱਕ ਪਾਸੇ ਤਾਂ ਤੁਸੀ ਸ਼ਕਾਇਤ ਕਰਦੇ ਹੋ ਕਿ ਅਸਾਡੀ ਜ਼ਮੀਨ ਮਾੜੀ ਹੈ ਤੇ ਅਸੀਂ ਗਰੀਬ ਹਾਂ ਤੇ ਦੂਜੇ ਪਾਸੇ ਗੋਹਾ ਬਾਲੀ ਜਾਂਦੇ ਹੋ । ਗੋਹੇ ਦੀ ਜੇ ਰੂੜੀ ਬਣਾਈਏ ਤਾਂ ਇਸ ਦਾ ਬਾਲਣ ਨਾਲੋਂ ਦਸ ਹਿੱਸੇ ਵੱਧ ਮੁੱਲ ਹੁੰਦਾ ਹੈ । ਏਧਰ ਤੁਹਾਡੇ ਡਿੱਗੇ ਹੋਏ ਰੁੱਖਾਂ ਨੂੰ ਸਿਓਂਕ ਖਾਈ ਜਾਂਦੀ ਹੈ । ਗਰੀਬਾਂ ਦਾ ਵੀ ਕਦੀ ਕਦਰ ਹੋਇਆ ਏ, ਜੋ ਉਹ ਆਪਣਾ ਮਾਲ ਏਸ ਤਰਾਂ ਸਿਓਂਕਾਂ ਨੂੰ ਖੁਆਣ ?'
ਸੁਕਰਾਤ ਪੁੱਛਣ ਲੱਗਾ 'ਹੱਛਾ ਤੁਸੀ ਦੱਸੋ ਓਹ ਸਾਹਮਣਾ ਗੋਹਿਆਂ ਦਾ ਗੋਹਾਰਾ ਕਿੰਨੇ ਕੁ ਦਾ ਹੋਵੇਗਾ ?'
ਜ਼ਿਮੀਂਦਾਰ ਨੇ ਉੱਤਰ ਦਿੱਤਾ 'ਜੀ ਕੋਈ ਪੰਜਾਂ ਕੁ ਰੁਪਿਆਂ ਦਾ ।'
ਸੁਕਰਾਤ ਨੇ ਪੁੱਛਿਆ 'ਜੇ ਏਸ ਦੀ ਰੂੜੀ ਬਣੇ ਤਾਂ ਫੇਰ ਏਸ ਦਾ ਕੀ ਮੱਲ ਹੋਵੇਗਾ ?'
ਜ਼ਿਮੀਂਦਾਰ ਨੇ ਉੱਤਰ ਦਿੱਤਾ 'ਜੀ ਜੇ ਕਦੀ ਇਸ ਦੀ ਰੂੜੀ ਕਿਸੇ ਖੇਤਰ ਵਿੱਚ ਪਾਈ ਜਾਏ ਤਾਂ ਉਸ