ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੧ )
ਵਿਚੋਂ ਦਸ ਮਨ ਦਾਣੇ ਤੇ ਦਸ ਮਨ ਤੂੜੀ ਅੱਗੇ ਨਾਲੋਂ ਵੱਧ ਨਿਕਲੇ ।
ਸੁਕਰਾਤ ਨੇ ਆਖਿਆ 'ਤਾਂ ਇਸ ਦਾ ਮੁੱਲ ਕੋਈ ਪੰਜਾਹ ਕੁ ਰੁਪੈ ਹੋਇਆ ਨਾ ?'
ਜ਼ਿਮੀਂਦਾਰ:-ਜੀ ਇਸ ਤੋਂ ਘੱਟ ਕੀ ਹੋਵੇਗਾ ?
ਸੁਕਰਾਤ ਨੇ ਆਖਿਆ 'ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਤੁਹਾਡੀਆਂ ਜ਼ਮੀਨਾਂ ਮਾੜੀਆਂ ਕਿਉਂ ਨੇ ਤੇ ਤੁਸੀਂ ਗਰੀਬ ਕਿਉਂ ਹੋ ?'
ਸੁਕਰਾਤ ਪੁੱਛਣ ਲੱਗਾ 'ਹੱਛਾ ਦੱਸੋ ਇੱਕ ਜਨਾਨੀ ਇੱਕ ਗੋਹਾਰਾ ਕਿੰਨੇ ਚਿਰ ਵਿੱਚ ਤਿਆਰ ਕਰਦੀ ਏ?
ਜ਼ਿਮੀਂਦਾਰ ਨੇ ਉੱਤਰ ਦਿੱਤਾ 'ਜੀ ਕੋਈ ਤਿੰਨਾਂ ਕੁ ਮਹੀਨਿਆਂ ਵਿੱਚ।'
ਅਗੋਂ ਸੁਕਰਾਤ ਨੇ ਆਖਿਆ 'ਤੇ ਫੇਰ ਓਸ ਵਿਚਾਰੀ ਦੀ ਤਿੰਨਾਂ ਮਹੀਨਿਆਂ ਦੀ ਖਜਾਲਤ ਤੇ ਗੰਦ , ਮਿੱਧਣ ਦਾ ਸਾਰਾ ਮੁੱਲ ਪੰਜ ਰੁਪੈ ਈ ਹੋਇਆ ?'
ਸੁਕਰਾਤ:-ਹੱਛਾ ਤੁਸੀਂ ਦੱਸੋ, ਤੁਸੀ ਦਰਜੀ ਨੂੰ ਇੱਕ ਕੁੜਤੇ ਦੀ ਕਿੰਨੀ ਸੁਆਈ ਦੇਂਦੇ ਹੋ ?
ਜ਼ਿਮੀਂਦਾਰ:-ਜੀ ਚਾਰ ਜਾਂ ਛੇ ਆਨੇ ।'
ਸੁਕਰਾਤ:-ਦਰਜੀ ਕਿੰਨੇ ਚਿਰ ਵਿੱਚ ਕੁੜਤਾ ਤਿਆਰ ਕਰ ਲੈਂਦਾ ਹੈ ?
ਜ਼ਿਮੀਂਦਾਰ:-ਜੇ ਕੋਈ ਦੋ ਕੁ ਘੰਟਿਆਂ ਵਿੱਚ ।