ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੯ )
ਏ । ਇਹ ਸਾਰਾ ਕੁਝ ਟੋਏ ਕੱਢ ਕੇ ਓਹਨਾਂ ਵਿੱਚ ਸੁੱਟਣਾ ਚਾਹੀਦਾ ਹੈ ਤੇ ਫੇਰ ਇਸ ਦੀ ਜਦ ਰੂੜੀ ਬਣ ਜਾਏ ਤਾਂ ਉਸ ਨੂੰ ਖੇਤਾਂ ਵਿੱਚ ਪਾਣਾ ਚਾਹੀਦਾ ਹੈ । ਛੰਭ ਦਾ ਪਾਣੀ ਤਾਂ ਤੁਸੀ ਆਪਣਿਆਂ ਖੇਤਾਂ ਨੂੰ ਦੇਣਾ ਈ ਨਾ ਹੋਇਆ | ਤੁਹਾਡੇ ਕੋਲ ਪਾਣੀ, ਬਾਲਣ ਤੇ ਰੂੜੀ ਤਿੰਨੇ ਚੀਜ਼ਾਂ ਹਨ ਤੇ ਤੁਸੀਂ ਤਿੰਨੇ ਈ ਅਜਾਈਂ ਗਵਾ ਦੇਂਦੇ ਓ । ਏਹਨਾਂ ਤਿੰਨਾਂ ਚੀਜ਼ਾਂ ਤੋਂ ਈ ਜ਼ਿਮੀਂਦਾਰ ਵਧਦਾ ਫੁਲਦਾ ਹੈ। ਤੁਸੀਂ ਇਹ ਤਿੰਨੇ ਚੀਜ਼ਾਂ ਗੁਵਾ ਦੇਂਦੇ ਓ ਤੇ ਫੇਰ ਚੀਕਦੇ ਓ ਜੀ ਅਸੀਂ ਗਰੀਬ ਹਾਂ ।
ਪਿੰਡ ਦੀ ਸਫਾਈ
ਜਾਂ
ਆਪਣੀ ਮਦਦ ਆਪ ਕਰਨੀ
ਇੱਕ ਦਿਨ ਸੁਕਰਾਤ ਟਰਦਾ ਫਿਰਦਾ ਕਿਸੇ ਪਿੰਡ ਜਾ ਨਿਕਲਿਆ । ਉਸ ਵੇਲੇ ਹਨੇਰੀ ਝੁਲੀ ਹੋਈ ਸੀ, ਜਿਸ ਕਰਕੇ ਓਹ ਡਾਢਾ ਔਖਾ ਹੋਇਆ । ਰੂੜੀ ਤੇ ਸੁਆਹ ਉੱਡ ਉੱਡ ਕੇ ਲੋਕਾਂ ਦੀਆਂ ਅੱਖਾਂ, ਖਾਣ ਦੀਆਂ ਚੀਜ਼ਾਂ ਵਿੱਚ ਪੈ ਰਹੀ ਸੀ ਤੇ ਨਾਲੇ ਓਹਨਾਂ ਦੇ ਅੰਦਰ ਫੇਫੜਿਆਂ ਵਿੱਚ ਸਾਹ ਦੀ ਰਾਹੀਂ ਜਾਂਦੀ ਸੀ ।