( ੬੦ )
ਸੁਕਰਾਤ:-ਸੁਣਾਓ ਭਾਈ ਤੁਸੀਂ ਏਸ ਹਨੇਰੀ ਨਾਲ -ਜੇਹੜੀ ਸਾਰੀ ਰੂੜੀ ਤੇ ਸੁਆਹ ਉਡਾ ਉਡਾ ਕੇ ਤੁਹਾਡੀਆਂ ਅੱਖਾਂ, ਖਾਣ ਪੀਣ ਦੀਆਂ ਚੀਜ਼ਾਂ ਵਿੱਚ ਪਾ ਰਹੀ ਹੈ ਤੇ ਜਿਸ ਨਾਲ ਤੁਹਾਨੂੰ ਦਸਤ ਲੱਗ ਜਾਂਦੇ ਹਨ ਤੇ ਤੁਹਾਡੀ ਤੇ ਤੁਹਾਡਿਆਂ ਬੱਚਿਆਂ ਦੀ ਸੇਹਤ ਵਿਗੜ ਜਾਂਦੀ ਹੈ ਤੇ ਹੋਰ ਕਈ ਰੋਗ ਲੱਗ ਜਾਂਦੇ ਹਨ-ਬਹੁਤੇ ਔਖੇ ਤਾਂ ਨਹੀਂ ?
ਜ਼ਿਮੀਦਾਰ:-ਜੀ ਅਸੀ ਕੀ ਕਰੀਏ ? ਹੜਿਆਂ ਨੂੰ ਕਈ ਵਾਰੀ ਆਖਿਆ ਏ ਕਿ ਪਿੰਡ ਨੂੰ ਸਾਫ ਰੱਖਿਆ ਕਰੋ, ਓਹ ਤਾਂ ਅੱਜ ਕਲ੍ਹ ਆਪ ਮੂੰਹੇ ਹੁੰਦੇ ਜਾਂਦੇ ਨੇ । ਜੇ ਕੰਮ ਨਾ ਕਰਨ ਲਈ ਓਹਨਾਂ ਨੂੰ ਅਸੀਂ ਛਿੱਤਰ ਪੋਲਾ ਕਰੀਏ ਤਾਂ ਉਹ ਸਾਡੇ ਤੇ ਜਾਕੇ ੩੨੩ ਦਫਾ ਦਾ ਦਾਵਾ ਕਰ ਆਉਂਦੇ ਨੇ ਤੇ ਸਾਡਾ ਭੜ ਜਾਂਦਾ ਰਹਿੰਦਾ ਏ ।
ਸੁਕਰਾਤ-ਤਾਂ ਇਸ ਪਿੰਡ ਦੇ ਮਾਲਕ ਚੂਹੜੇ ਨੇ ?
ਜ਼ਿਮੀਂਦਾਰ:-ਨਹੀਂ ਜੀ, ਮਾਲਕ ਤਾਂ ਜ਼ਿਮੀਂਦਾਰ ਨੇ ।
ਸੁਕਰਾਤ:-ਤੁਸੀ ਆਖਦੇ ਹੋ ਕਿ ਚੁਹੜੇ ਈ ਇਸ ਗੱਲ ਦਾ ਨਬੇੜਾ ਕਰਦੇ ਨੇ ਕਿ ਤੁਸੀ ਸੁਖੀ ਵਸੋਂ ਜਾਂ ਦੁਖੀ ਤੇ ਓਹ ਇਹ ਵੀ ਫੈਸਲਾ ਕਰਦੇ ਨੇ ਕਿ ਪਿੰਡ ਸਾਫ ਹੋਵੇ, ਜਾਂ ਗੰਦਾ । ਜੇ ਓਹਨਾਂ ਸਫਾ ਕਰ ਛੱਡਿਆ