ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨ )

ਬਹਿਣ ਲਈ ਕੋਈ ਓਹਲਾ ਭਾਲਣ ਓਹਨਾਂ ਵਿਚਾਰੀਆਂ ਨੂੰ ਟੱਟੀ ਫਿਰਦਿਆਂ ਫਿਰਦਿਆਂ ਜੇ ਕੋਈ ਉੱਪਰੋਂ ਆ ਜਾਏ ਤਾਂ ਦਿਨੇ ਰਾਤੀ ਉੱਠਣਾ ਪੈਂਦਾ ਹੈ।

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਤਾਂ ਸਾਡਾ ਇੱਕ ਬੜਾ ਭੈੜਾ ਰਵਾਜ ਕੱਢ ਕੇ ਵਿਖਾ ਦਿੱਤਾ ਏ ।

ਸੁਕਰਾਤ:-ਇਹ ਤਾਂ ਬੜਾ ਗੰਦਾ ਤੇ ਸ਼ਰਮਨਾਕ ਰਵਾਜ ਏ ।

ਜ਼ਿਮੀਂਦਾਰ:-ਜੀ ਸਾਨੂੰ ਮਾਫੀ ਦਿਓ, ਤੁਸੀ ਸਾਨੂੰ ਇਸ ਮਾਮਲੇ ਵਿੱਚ ਅੱਗੇ ਈ ਬੜਾ ਸ਼ਰਮਿੰਦਾ ਕਰ ਬੈਠੇ ਓ ।

ਸੁਕਰਾਤ:-ਤੁਸੀ ਆਪਣੀਆਂ ਕੁੜੀਆਂ ਨੂੰ ਨਾ ਤਾਂ ਚੰਗੀ ਤਰ੍ਹਾਂ ਪਾਲਦੇ ਪੋਸਦੇ ਓ ਤੇ ਨਾ ਈ ਓਹਨਾਂ ਨੂੰ ਪੜ੍ਹਾਉਂਦੇ ਓ ?

ਜ਼ਿਮੀਂਦਾਰ:-ਜੇ ਘੱਟ ਤੋਂ ਵੱਧ ਈ ।

ਸੁਕਰਾਤ:-ਜੇ ਕਿਸੇ ਦੇ ਘਰ ਕੁੜੀ ਜੰਮ ਪਏ ਤਾਂ ਤੁਸੀ ਓਸ ਨਾਲ ਹਮਦਰਦੀ ਕਰਦੇ ਓ ?

ਜ਼ਿਮੀਂਦਾਰ:-ਜੀ ਹਾਂ ।

ਸੁਕਰਾਤ:-ਸੱਚੀ ਗੱਲ ਤਾਂ ਇਹ ਜੋ ਕਿ ਕੁੜੀਆਂ ਤੁਹਾਡੇ ਅਜਿਹੀਆਂ ਔਖੀਆਂ ਹੁੰਦੀਆਂ ਨੇ ਜੋ ਉਹ ਮੁੰਡਿਆਂ ਨਾਲੋਂ ਬਹੁਤੀਆਂ ਮਰ ਜਾਂਦੀਆਂ ਨੇ । ਡਾਕਟਰ