ਸਮੱਗਰੀ 'ਤੇ ਜਾਓ

ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਭਾਵੇਂ ਆਖਦੇ ਨੇ ਜੋ ਕੁੜੀਆਂ ਦਾ ਮੁੰਡਿਆਂ ਨਾਲੋਂ ਜਿਉਣਾ ਸੌਖਾ ਏ।

ਜ਼ਿਮੀਂਦਾਰ:-ਜੀ ਕੀ ਆਖੀਏ, ਅਸੀ ਕੁੜੀਆਂ ਦਾ ਜ਼ਰਾ ਘੱਟ ਈ ਖਿਆਲ ਕਰਦੇ ਆਂ ।

ਸੁਕਰਾਤ:-ਤੁਸੀ ਬਾਲੜੀਆਂ ਨੂੰ ਈ ਵਿਆਹ ਛੱਡਦੇ ਓ, ਜਦ ਓਹਨਾਂ ਵਿਚਾਰੀਆਂ ਨੂੰ ਘਰ ਬਾਹਰ ਸਾਂਭਣ ਦੀ ਜਾਂ ਘਰੋਗੇ ਕੰਮਾਂ ਦੀ ਕੋਈ ਸਾਰ ਹੀ ਨਹੀਂ ਹੁੰਦੀ, ਨਾ ਓਹਨਾਂ ਵਿਚਾਰੀਆਂ ਨੂੰ ਬਾਲ ਪਾਲਣੇ ਅਤੇ ਨਾ ਈ ਆਪਣੇ ਗੱਭਰੂਆਂ ਦਾ ਖਿਆਲ ਰੱਖਣਾ ਆਉਂਦਾ ਹੈ । ਤੁਸੀ ਓਹਨਾਂ ਵਿਚਾਰੀਆਂ ਨੂੰ ਓਸ ਉਮਰੇ ਬਾਲ ਜਨਣ ਲਈ ਜ਼ੋਰ ਦਿੰਦੇ ਓ, ਜਦ ਓਹਨਾਂ ਨੇ ਸਕੂਲੇ ਆਪਣੇ ਮਨ ਤੇ ਸਰੀਰ ਨੂੰ ਖੇਡ ਤੇ ਪੜ੍ਹ ਪੜ੍ਹ ਕੇ ਤਕੜਿਆਂ ਕਰਨਾ ਸੀ ।

ਜ਼ਿਮੀਂਦਾਰ:-ਜੀ ਜੋ ਕੁਝ ਤੁਸੀ ਆਖਦੇ ਓ ਅਸੀ ਸਾਰੇ ਕਰਦੇ ਹਾਂ ।

ਸੁਕਰਾਤ:-ਤੁਹਾਡੇ ਵਿੱਚੋਂ ਕਈ ਤਾਂ ਆਪਣੀਆਂ ਵਹੁਟੀਆਂ ਨੂੰ ਸਾਰੀ ਉਮਰ ਡੱਕ ਈ ਛੱਡਦੇ ਨੇ ?

ਜ਼ਿਮੀਂਦਾਰ:-ਸਾਡੇ ਵਿੱਚੋਂ ਕੋਈ ਕੋਈ ਪਰਦਾ ਕਰਦਾ ਏ ।

ਸੁਕਰਾਤ:-ਤੇ ਕਈ ਜੇਹੜੇ ਪਰਦਾ ਨਹੀਂ ਕਰਦੇ,