ਪੰਨਾ:ਪੈਂਤੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩

ਬੋਲ ਉਸ ਦਾ ਸਾਥ ਵੀ ਖੂਬ ਦਿੰਦੇ ਹਨ। ਉਹ ਇਹ ਵੀ ਜਾਣਦਾ ਹੈ:

ਬਾਣੀ ਪਹਿਰਿਆ ਅੱਖਰ ਬਾਣਾ
ਅਰਥ ਪਰ੍ਹਾਂ ਕਿਤੇ ਹੋਰ ਪਿਆ ਹੈ
ਅੱਖਰ ਜਿਉਂ ਡਿਓੜ੍ਹੀ ਹਰਿਮੰਦਿਰ ਦੀ

ਵਾਕਈ, ਅੱਖਰਾਂ ਵਿਚ ਅਰਥ ਨਹੀਂ ਹੋਂਦੇ। ਅਰਥ ਤਾਂ ਹਰਿਮੰਦਿਰ ਵਿਚ ਹਨ, ਅੱਖਰ ਤਾਂ ਉਥੇ ਦੀ ਡਿਉੜ੍ਹੀ ਵਾਕਰ ਹਨ, ਅਰਥ ਤੋਂ ਫ਼ਾਸਲੇ 'ਤੇ। ਕਵੀ ਜਾਣਦਾ ਹੈ, ਅਰਥ ਸ਼ਬਦਾਂ ਵਿਚ ਵੀ ਨਹੀ ਹੋਂਦੇ। ਤਦੇ ਤਾਂ ਉਹ ਕਹਿੰਦਾ ਹੈ:

ਸ਼ਬਦ ਆਲ੍ਹਣਾ
ਅਰਥ ਹੈ ਮੁਕਤਾ ਵਿਚ ਅਸਮਾਨੀਂ ਉੜਦਾ

ਅੱਖਰਾਂ ਤੇ ਸ਼ਬਦਾਂ ਦੀ ਸੀਮਾ ਹੀ ਉਹ ਖੂਬ ਨਹੀਂ ਜਾਣਦਾ, ਅਪਣੀ ਸੀਮਾ ਵੱਲੋਂ ਵੀ ਸੁਚੇਤ ਹੈ। ਤਦੇ ਤਾਂ ਇਕਬਾਲ ਕਰਦਾ ਹੈ ਕਿ-

ਕਾਗਤ ਮਿੱਟੀ, ਕੰਬਦੀ ਉਂਗਲ, ਅੱਖਰ ਏਕਮਕਾਰ
ਲਿਖਾਂ, ਭੁੱਲਾਂ, ਮੁੜ ਲਿਖਾਂ, ਜਨਮ ਲਵਾਂ ਕਈ ਵਾਰ

ਇਹਨਾਂ ਸ਼ਬਦਾਂ ਨਾਲ਼ ਮੈਂ ਅਮਰਜੀਤ ਚੰਦਨ ਦੀ ਇਸ ਪੁਸਤਿਕਾ ਦਾ ਖ਼ੈਰ-ਮਕਦਮ ਕਰਨ ਦੀ ਖੁਸ਼ੀ ਲੈਂਦਾ ਹਾਂ।

ਜਸਵੰਤ ਸਿੰਘ ਨੇਕੀ