ਪੰਨਾ:ਪੈਂਤੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨



ਸਾਜਨ ਪ੍ਰੇਮ ਸੰਦੇਸਰਾ
ਸੰਗਤ ਬੋਲ ਸੁਣਾਵੋ

ਪਰ ਸੋਚਦਾ ਹੈ:

ਸਭ ਖਿਰ ਜਾਣਾ ਮੈਂ ਨਾ ਹੋਣਾ
ਥਿਰ ਰਹਿਣਾ ਇਹ ਨਾਦ-ਸ਼ਬਦ ਅਨੋਖਾ

ਕਵੀ ਬਾਣੀ ਦੇ ਸੰਗੀਤ ਦੀ ਗੱਲ ਹੀ ਨਹੀਂ ਕਰਦਾ; ਉਸ ਦੇ ਬੋਲਾਂ ਦੀ, ਉਸ ਦੀ ਲਿਖਤ ਦੀ ਗੱਲ ਵੀ ਕਰਦਾ ਹੈ। ਉਹ ਜਾਣਦਾ ਹੈ:

ਕਿਤਾਬ ਬੋਲਦੀ ਹੈ
ਪੈਂਤੀ ਦਾ ਅੱਖਰ ਅੱਖਰ ਬੋਲਦਾ ਹੈ
ਤੇ ਤਿਰਵੰਜਵਾਂ ਵੀ
(ਇਥੇ ਸੰਕੇਤ ਬਾਵਨ ਅੱਖਰੀ ਵੱਲ ਹੈ)

ਅਮਰਜੀਤ ਅੱਖਰਾਂ ਦਾ ਕੌਸ਼ਲ ਵੀ ਜਾਣਦਾ ਹੈ, ਉਹਨਾਂ ਦੀਆਂ ਸੀਮਾਵਾਂ ਵੀ:

ਙੰਙਾ ਞੰਞਾ
ਹਸਦੇ ਰਹਿੰਦੇ ਪੈਂਤੀਪੁਰ ਵਿਚ
ਸੰਙਦੇ, ਚੁਪ-ਚੁਪੀਤੇ ਗੱਲ ਨਾ ਕਰਦੇ
ਸਭ ਕੁਝ ਸੁਣਦੇ

ਉਹ ਅੱਖਰਾਂ ਵਿੱਚੋਂ ਅਰਥ ਉਘਾੜਨ ਦੀਆਂ ਵਿਓਂਤਾਂ ਤੋਂ ਵੀ ਜਾਣੂ ਹੈ। ਕਈ ਵਾਰੀ ਤਾਂ ਬੜੇ ਢੁੱਕਵੇਂ ਬੋਲ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਆਉਂਦਾ ਹੈ। ਗੀਗੜਾ, ਧਰੇਜੜਾ, ਅੱਯਾਲ, ਕਲਯਾਣੀ, ਬਗੜ-ਮੁੰਜ, ਪਰੀਆਂ- ਪਰੇਸ਼ਟੇ, ਕੁੰਢੇ ਸਿੰਙ, ਹੁੱਬਿਆ, ਈਤੜੀਏ ਤਵੀਤੜੀਏ ਤੇ ਕਈ ਹੋਰ। ਕਈ ਬੋਲ ਘੜ ਵੀ ਲੈਂਦਾ ਹੈ, ਜਿਵੇਂ "ਪੈਂਤੀਪੁਰ", "ਪੰਚਮੁਖੀ ਕੰਚਮੁਖੀ", "ਮੌਨਮੁਖੀ ਯੌਨਮੁਖੀ" ਆਦਿ।