ਪੰਨਾ:ਪੈਂਤੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧



ਕਿਸੇ ਦਾ ਪੁੱਤ ਭਰਾ ਕਿਸੇ ਦਾ
ਕਿਸੇ ਦਾ ਸਿੱਖ
ਰੱਬ ਨੂੰ ਮਾਰਨ ਵਾਲ਼ਿਆਂ ਨਾਲ਼ ਰਲ਼ ਜਾਵੇਗਾ
...ਅਪਣੇ ਹੱਥੀਂ ਅਪਣੀ ਪੱਗ ਲਾਹਵੇਗਾ
ਉਹਦਾ ਸਿਰ ਆਰਿਆਂ ਨਾਲ਼ ਨਹੀਂ
ਕੈਂਚੀ ਨਾਲ਼ ਕੱਟਿਆ ਜਾਵੇਗਾ
ਕੈਂਚੀ ਵਿੱਚੋਂ ਚਿੱਟੇ ਕੋਰੇ ਕੱਪੜੇ ਨੂੰ ਪਾੜਨ ਵਰਗੀ
ਵਾਜ ਨਿਕਲੇਗੀ
ਕੇਸ, ਕਤਲ ਹੋਏ ਇਨਸਾਨਾਂ ਵਾਂਙੂੰ
ਪੈਰਾਂ ਵਿਚ ਡਿੱਗਣਗੇ
...ਫਿਰ ਉਸ ਅਪਣੀਆਂ ਅੱਖਾਂ ਵਿਚ ਝਾਕ ਨਹੀਂ ਸਕਣਾ

ਕਵੀ ਨੂੰ ਕੀਰਤਨ ਵੀ ਮੋਹੰਦਾ ਹੈ, ਕੀਰਤਨੀਆ ਵੀ। ਉਸਨੂੰ ਲਗਦਾ ਹੈ:

ਸੁਰ ਵਿਚ ਸੋਚਣਾ ਹੀ ਗਾਉਣਾ ਹੈ
ਸੁਰ ਵਿਚ ਤੱਕਣਾ ਹੀ ਗਾਉਣਾ ਹੈ
ਸੁਰ ਵਿਚ ਛੁਹਣਾ ਵੀ ਗਾਉਣਾ ਹੈ
ਸੁਰ ਵਿਚ ਚੱਖਣਾ ਵੀ ਗਾਉਣਾ ਹੈ

ਰਾਂਝੇ ਦੀ ਵੰਝਲੀ ਤੇ ਕਾਨ੍ਹੇ ਦੀ ਬੰਸਰੀ ਇੱਕੇ ਵੇਲੇ ਅਪਣੀਆਂ ਸੁਰਾਂ ਦਾ ਜਾਦੂ ਉਸ ਪਰ ਕਰਦੀਆਂ ਹਨ:

ਕਵਣ ਸੁ ਰਾਂਝਾ ਕੌਣ ਕਨ੍ਹੱਈਆ
ਸੁੱਚੀ ਕਾਇਆ ਅੰਦਰ ਸਾਹ ਭਰਦਾ ਹੈ
ਬੁੱਲ੍ਹ-ਹੱਥਾਂ ਦੀ ਛੁਹ ਸੁਰਾਂ ਕੰਬਾਉਂਦੀ

ਕੀਰਤਨ ਕਰਨ ਵਾਲੀਆਂ ਆਤਮਾਵਾਂ ਨੂੰ ਸੁਣ ਕੇ ਵਿਸਮਾਦ ਵਿਚ ਆਉਂਦਾ ਹੈ ਤੇ ਕਹਿੰਦਾ ਹੈ

ਭਲੋ ਭਲੋ ਰੇ ਕੀਰਤਨੀਆ
ਆਨੰਦ ਆਨੰਦ ਆਨੰਦ
ਵਾਹੁ ਵਾਹੁ ਵਾਹੁ