ਪੰਨਾ:ਪੈਂਤੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦



.....

ਮਾਂ ਚੁੰਨੀ ਦੇ ਪੱਲੇ ਨਾਲ
ਸੰਗਤੀਆਂ ਦੀਆਂ ਜੁੱਤੀਆਂ ਉੱਤੋਂ ਰਾਹਵਾਂ ਦੀ ਧੂੜ ਝਾੜਦੀ
ਨਾਲ ਉਹਨਾਂ ਦੇ ਗੱਲੀਂ ਲੱਗੀ
ਉਹ ਮਾਂ ਦਾ ਕੀਤਾ ਰੱਬ ਦਾ ਕੀਤਾ ਜਾਣਦੀਆਂ

ਫਿਰ ਜਦ ਉਹ ਇਹ ਕਹਿੰਦਾ ਹੈ ਕਿ:

ਬਾਬੇ ਦੀ ਬਾਣੀ
ਮੇਰੇ ਨਿੱਕੜੇ ਦੀ ਲੋਰੀ ਹੈ

ਫਿਰ ਉਸੇ ਮਾਂ ਦੇ ਚੇਤੇ ਦਾ ਇਕ ਹੋਰ ਬਿੰਬ ਪੇਸ਼ ਕਰਦਾ ਹੈ।

ਮਾਂ ਹੀ ਸਭ ਨੂੰ ਪਾਲਦੀ ਤੇ ਉਹਨਾਂ ਦੀ ਦੇਹ ਸੁਆਰਦੀ ਹੈ। ਕਵੀ ਨੂੰ ਵੀ ਲਗਦਾ ਹੈ:

ਮਾਂ ਪੁੱਤ ਨੂੰ ਦੁੱਧ ਚੁੰਘਾਵੇ
ਉਹਦੇ ਸਿਰ 'ਤੇ ਹੱਥ ਫੇਰਦੀ ਸੋਚੇ-
ਸੁੱਖ ਨਾਲ ਵਾਹਵਾ ਲੰਮੇ ਹੋ ਗਏ ਕੇਸ
ਹੁਣ ਦੁੱਧ ਛੁਡਾ ਦੇਣਾ ਹੈ

ਇਥੇ ਕੇਸਾਂ ਤੇ ਪੱਗ ਦੀ ਸਿਫ਼ਤ ਵਿਚ ਲਿਖਦਾ ਹੈ:

ਪੁੱਤ ਨੇ ਪਹਿਲੀ ਵਾਰ ਪੱਗ ਬੰਨ੍ਹੀ ਹੈ
ਜਿਵੇਂ ਸੀ ਪਿਉ ਦੇ ਪਿਉ ਨੇ ਬੰਨ੍ਹੀ
ਉਹ ਅਪਣੇ ਪਿਤਰਾਂ ਨੂੰ ਚੇਤੇ ਕਰਦਾ
ਦਿਲ ਵਿਚ ਪੱਗ ਸਦਾ ਸਿਰ ਬੱਝੀ ਰਹਿਣ ਦੀ ਅਰਦਾਸ ਕਰਦਾ ਹੈ

ਪਰ ਅੱਜ ਕੇਸਾਂ ਖਾਤਰ ਜਾਨ ਦੇਣ ਵਾਲਿਆਂ ਦੀ ਥਾਂ ਨਾਸਤਿਕਤਾ ਖਾਤਰ ਜਾਂ ਕੇਵਲ ਨੌਕਰੀ ਖਾਤਰ ਹੀ ਕੇਸ ਦੇ ਦੇਣ ਵਾਲਿਆਂ ਦੀ ਢਾਣੀ ਵੀ ਜੰਮ ਪਈ ਹੈ। ਤਦੇ ਉਹ ਕਹਿੰਦਾ ਹੈ:

ਪਰ ਕਿਸ ਨੂੰ ਖਬਰ ਸੀ
ਇਕ ਦਿਨ ਅਣਹੋਣੀ ਹੋਣੀ