ਪੰਨਾ:ਪੈਂਤੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੌਲ ਨਿਭਾਵਾਂ ਕਲਮ ਦਾ, ਮਨ ਵਿਚ ਬਲਦੀ ਸਾਂਗ
ਏਸ ਕਲਮ ਦੀ ਪ੍ਰੀਤ ਹੈ, ਮੁਕਤੀ ਦੀ ਨਾ ਤਾਂਘ

ਰੱਬ ਤੇ ਸਤਿਗੁਰੂ ਮਗਰੋਂ ਉਹ ਮਾਂ ਵਲ ਧਿਆਨ ਮੋੜਦਾ ਹੈ। ਕਹਿੰਦੇ ਹਨ, "ਇਹ ਸੋਚ ਕੇ ਕਿ ਲੋਕ ਕਿਤੇ ਮੈਨੂੰ ਭੁੱਲ ਨ ਜਾਵਣ, ਰੱਬ ਨੇ ਮਾਂ ਪੈਦਾ ਕੀਤੀ।" ਇਸ ਨਾਤੇ ਮਾਂ ਨਿੱਕਾ ਰੱਬ ਹੋਂਦੀ ਹੈ ਤੇ ਰੱਬ ਵਰਗੇ ਆਦਰ ਦੀ ਹੱਕਦਾਰ ਵੀ। ਕਵੀ ਸਭ ਤੋਂ ਪਹਿਲਾਂ ਤ੍ਰਿਪਤਾ ਮਾਂ ਨੂੰ ਚਿਤਵਦਾ ਹੈ ਤੇ ਕਹਿੰਦਾ ਹੈ:

ਤ੍ਰਿਪਤਾ ਪੁਤ ਦੀ ਸੁਖ ਸੁਖ ਰਹੀ
ਇਹ ਤ੍ਰਿਪਤ ਹੋਈ ਔਰਤ ਦੀ ਭੁੱਖ ਹੈ

ਤੇ ਇਸ ਤੋਂ ਮਾਂ ਅਪਣੀ 'ਤੇ ਉਤਰ ਆਉਂਦਾ ਹੈ ਤੇ ਕਹਿੰਦਾ ਹੈ:

ਇਹ ਮਾਂ ਔਰਤ ਦੀ ਆਵਾਜ਼
ਜ੍ਹਿਦੀ ਦੀ ਉਂਗਲ ਫੜੀ ਮੈਂ ਤੁਰ ਰਿਹਾਂ

ਫਿਰ ਜੋੜਿਆਂ ਦੀ ਸੇਵਾ ਕਰ ਰਹੀ ਮਾਂ ਨੂੰ ਵੇਖ ਕਵੀ ਅਪਣੀ ਕਲਪਨਾ ਰਾਹੀਂ ਰੱਬ ਦੀ ਸਿਰਜਣਾ ਤੋਂ ਲੈ ਇਸ ਮਾਂ ਤਕ ਦੀ ਰੋਚਕ ਮਿਥ ਦਾ ਨਿਰਮਾਣ ਇਉਂ ਕਰਦਾ ਹੈ:

ਮਨੁੱਖ ਬਣਾਵਣ ਲਗਿਆਂ
ਰੱਬ ਨੇ ਪਹਿਲਾਂ ਪੈਰ ਬਣਾਏ
ਉਹਨਾਂ ਨੂੰ ਚੱਲਣ ਦਾ ਵਰ ਦਿੱਤਾ
ਬੰਦੇ ਨੇ ਫਿਰ ਪੈਰਾਂ ਵਾਸਤੇ ਘਰ ਬਣਾਇਆ
ਜੁਗੜੇ ਲਾ ਕੇ
ਜਾਨਵਰਾਂ ਨੇ ਚੰਮ ਅਪਣਾ ਲੇਖੇ ਲਾਇਆ
ਅੱਜ ਉਹ ਪੈਰ ਵੱਡੇ ਘਰ ਉਹਦਾ ਸ਼ੁਕਰ ਮਨਾਵਣ ਆਏ
ਬਾਹਰ ਅਸ਼ਟਾਂਗ ਪ੍ਰਣਾਮ ਕਰੇਸਣ ਜੁੱਤੀਆਂ
ਜੁੜੀ ਉਹਨਾਂ ਦੀ ਸੰਗਤ, ਉਹ ਵੀ ਸ਼ੁਕਰ ਮਨਾਵਣ