ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਞ ) ਵੀ ਕੰਮ ਲਿਆ ਗਿਆ ਹੈ ਅਤੇ ਵਾਹ ਲਗਦੇ ਉਸ ਸ਼ਬਦ ਦੀ ਕੁਟੇਸ਼ਨ (Quotation) ਵੀ ਨਾਲ ਦਿੱਤੀ ਹੈ ਜਿਵੇਂ ਕਿ ਵੇਖੋ ਸ਼ਬਦ ‘ਛਾਂਡਾ’, ‘ਛੱਡਣ’ ਅਤੇ ‘ਲਾਇਕਦਾਰ' । ਸਮੁੱਚੇ ਪੰਜਾਬੀ ਸੀਹਿਤ ਉੱਤੇ ਝਾਤ ਮਾਰਿਆਂ ਇਹ ਪਤਾ ਲਗਦਾ ਹੈ ਕਿ ਪੋਠੋਹਾਰੀ ਉਪਬੋਲੀ ਨੇ ਪੰਜਾਬੀ ਸਾਹਿਤ ਦੇ ਕਈ ਪੱਖਾਂ ਨੂੰ ਅਮੀਰ ਬਣਾਉਣ ਵਿਚ ਢੇਰ ਹਿੱਸਾ ਪਾਇਆ ਹੈ। ਜਿਵੇਂ 'ਸੈਫ਼ੁਲ ਮਲੂਕ' ਦਾ ਕਰਤਾ ਮੀਆਂ ਮੁਹੰਮਦ ਬਖ਼ਸ਼ ਅਤੇ ਹੋਰ ਕਈ ਲਿਖਾਰੀ ਪੁਰਾਤਨ ਪੰਜਾਬੀ ਲਿਖਾਰੀਆਂ ਵਿਚ ਪ੍ਰਸਿੱਧ ਸਾਹਿਤਕਾਰ ਮੰਨੇ ਜਾਂਦੇ ਹਨ ਓਵੇਂ ਹੀ ਆਧੁਨਿਕ ਪੰਜਾਬੀ ਸਾਹਿਤ ਦੇ ਲਿਖਾਰੀਆਂ ਵਿਚ ਕਾਫੀ ਗਿਣਤੀ ਪੋਠੋਹਾਰੀ ਲਿਖਾਰੀਆਂ ਦੀ ਹੀ ਹੈ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਨ੍ਹਾਂ ਲਿਖਾਰੀਆਂ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ । ਪ੍ਰਿੰਸੀਪਲ ਤੇਜਾ ਸਿੰਘ, ਭਾਈ ਜੋਧ ਸਿੰਘ, ਡਾਕਟਰ ਮੋਹਨ ਸਿੰਘ, ਡਾਕਟਰ ਗੋਪਾਲ ਸਿੰਘ ‘ਦਰਦੀ, ਕਰਤਾਰ ਸਿੰਘ ਦੁਗਲ, ਪ੍ਰੋ. ਮੋਹਨ ਸਿੰਘ ‘ਮਾਹਰ’, ਨਾਨਕ ਸਿੰਘ ਨਾਵਲਿਸਟ, ਗੁਰਮੁਖ ਸਿੰਘ ਮੁਸਾਫਰ, ਵਿਧਾਤਾ ਸਿੰਘ‘ਤੀਰ’, ਗਿਆਨੀ ਹੀਰਾ ਸਿੰਘ ‘ਦਰਦ, ਦਰਸ਼ਨ ਸਿੰਘ ‘ਆਵਾਰਾ’, ਸਵਿੰਦਰ ਸਿੰਘ ਉੱਪਲ, ਮਹਿੰਦਰ ਸਿੰਘ ‘ਸਰਨਾ ਆਦਿ ਸਾਰੇ ਸਾਹਿਤਕਾਰ ਪੋਠੋਹਾਰ ਦੇ ਹੀ ਜੰਮਪਲ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਉੱਨਤੀ ਅਤੇ ਵਾਧੇ ਵਿਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਇਨ੍ਹਾਂ ਸਾਹਿਤਕਾਰਾਂ ਦੀਆਂ ਲਿਖਤਾਂ ਰਾਹੀਂ ਕਈ ਪੋਠੋਹਾਰੀ ਸ਼ਬਦ ਸਾਡੇ ਸਾਹਿਤ ਵਿਚ ਪ੍ਰਵੇਸ਼ ਕਰ ਗਏ ਹਨ। ਇਸ ਸ਼ਬਦ-ਕੋਸ਼ ਵਿਚ ਵਰਤੇ ਗਏ ਸੰਕੇਤਾਂ ਦੀ ਸੂਚੀ ਵੱਖਰੀ ਦਿੱਤੀ ਗਈ ਹੈ । ਇਸ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਕਿਹੜਾ ਸੰਕੇਤ ਕਿਹੜੇ ਸ਼ਬਦ ਲਈ ਵਰਤਿਆ ਗਿਆ ਹੈ । ਪਟਿਆਲਾ, ੧੪-੧੧-੧੯੬੦ ਦਲੀਪ ਸਿੰਘ, ਇਨਚਾਰਜ, ਕੋਸ਼ਕਾਰੀ ਭਾਗ, ਪੰਜਾਬੀ ਵਿਭਾਗ, ਪੰਜਾਬ