ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

● ( 9) ਕਰ ਕੇ ਪ੍ਰਿੰਸੀਪਲ ਤੇਜਾ ਸਿੰਘ ਨੇ ਅਧਕ () ਨੂੰ “ਪੋਠੋਹਾਰਨ' ਸੱਦਿਆ ਹੈ । ਪੋਠੋਹਾਰ ਵਿਚ ‘ਪਿਤਾ ਨੂੰ ‘ਪਿੱਤਾ’, ‘ਪਤਾ’ ਨੂੰ ‘ਪੱਤਾ ਕਰ ਕੇ ਉਚਾਰਦੇ ਹਨ । ੨੨) ਦੁਲਾਈਆਂ ( ੇ) ਦੀ ਥਾਂ ਕਨੌੜਾ ( ੋ) ਦੀ ਵਰਤੋਂ ਵੀ ਪੋਠੋਹਾਰੀ ਵਿਚ ਕਾਫ਼ੀ ਕੀਤੀ ਜਾਂਦੀ ਹੈ ਜਿਵੇਂ- ‘ਮਾਰ ਪੈਸੀ’ ਦੀ ਥਾਂ ‘ਮਾਰ ਪੌਸੀ’ । ੨੩) ਕੇਂਦਰੀ ਪੰਜਾਬੀ ਦੀ ਕ੍ਰਿਆ ਅਤੇ ਪੋਠੋਹਾਰੀ ਦੀ ਕ੍ਰਿਆ ਵਿਚ ਤਾਂ ਢੇਰ ਫ਼ਰਕ ਹੈ, ‘ਗਾ’ ਅਤੇ ‘ਗੀ’ ਦੀ ਥਾਂ ‘ਸਾ’ ਅਤੇ ‘ਸੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ‘ਜਾਵਾਂਗਾ’ ਨੂੰ ‘ਜਾਸੀ’, ‘ਖਾਵੇਗੀ’ ਨੂੰ ‘ਖਾਸੀ ਅਤੇ ‘ਆਵੇਗਾ’ ਨੂੰ ‘ਆਸੀ ਕਰ ਕੇ ਬੋਲਿਆ ਜਾਂਦਾ ਹੈ। - ਤਰਤੀਬ ਅਤੇ ਤਕਨੀਕ ਪੋਠੋਹਾਰੀ-ਕੋਸ਼ ਦੀ ਤਰਤੀਬ ਅਤੇ ਤਕਨੀਕ ਅਸਾਂ ਉਹੋ ਹੀ ਰੱਖੀ ਹੈ ਜੋ ਪਹਿਲਾਂ ਸਾਡੇ ਛਪ ਚੁੱਕੇ ‘ਪੰਜਾਬੀ-ਕੋਸ਼’ ਦੀ ਸੀ। ਮਹਿਕਮੇ ਦਾ ਇਹ ਜਤਨ ਹੈ ਕਿ ਇਸ ਵੱਲੋਂ ਛਪਣ ਵਾਲੇ ਸਾਰੇ ਕੋਸ਼ਾਂ ਵਿਚ ਤਰਤੀਬ ਅਤੇ ਤਕਨੀਕ ਇੱਕੋ ਹੀ ਰੱਖੀ ਜਾਵੇ ਤਾਕਿ ਪਾਠਕ ਜਦੋਂ ਵੀ ਇਸ ਮਹਿਕਮੇ ਦੇ ਕੋਸ਼ਾਂ ਨੂੰ ਵਰਤਣਾ ਚਾਹੁਣ ਤਾਂ ਉਨ੍ਹਾਂ ਨੂੰ ਕਿਸੇ ਵੱਖਰੀ ਤਰਤੀਬ ਜਾਂ ਤਕਨੀਕ ਦੇ ਝਗੜੇ ਵਿਚ ਨਾ ਪੈਣਾ ਪਵੇ ਤੇ ਇਕੋ ਵਾਰ ਸਾਡੀ ਨਿਸਚਿਤ ਕੀਤੀ ਤਰਤੀਬ ਨੂੰ ਸਮਝ ਕੇ ਉਹ ਸਾਡੇ ਸਾਰੇ ਕੋਸ਼ਾਂ ਨੂੰ ਸੁਗਮਤਾ ਨਾਲ ਵਰਤ ਸਕਣ ਅਸੀਂ ਆਪਣੇ ਇਨ੍ਹਾਂ ਕੋਸ਼ਾਂ ਵਿਚ ਅੱਖਰ-ਕ੍ਰਮ ਨੂੰ ਮੁਖ ਰੱਖਿਆ ਹੈ। ਪਹਿਲੇ ਮਿਲਦੇ ਪੁਰਾਣੇ ਕੋਸ਼ਾਂ ਵਾਂਗ ਇਸ ਦਾ ਕਾਰਨ ਇਹ ਹੈ ਕਿ ਡਿਕਸ਼ਨਰੀ ਦੀ ਤਰਤੀਬ ਸਬੰਧੀ ਹੋਈ ਮੌਜੂਦਾ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅੱਖਰ-ਕ੍ਰਮ (Alfphabetical order) ਹੀ ਇਕ ਐਸਾ ਵਿਗਿਆਨਕ-ਕ੍ਰਮ ਹੈ ਜਿਸ ਦੁਆਰਾ ਪਾਠਕ ਬੜੀ ਹੀ ਆਸਾਨੀ ਨਾਲ ਕੋਸ਼ ਵਿੱਚੋਂ ਸ਼ਬਦ ਲੱਭ ਸਕਦੇ ਹਨ । | ਵਿਸ਼ਾ-ਕ੍ਰਮ ਨੂੰ ਨਹੀਂ। ਜਿਵੇਂ ਪੰਜਾਬੀ-ਕੋਸ਼ ਵਿਚ ਮੁੱਖ-ਸ਼ਬਦ ਦੇ ਅਧੀਨ ਸਾਰੇ ਉਪ-ਸ਼ਬਦ (Derivatives), ਅਖੌਤਾਂ, ਮੁਹਾਵਰੇ ਤੇ ਸਮਾਸ ਅੱਖਰ-ਕ੍ਰਮ ਅਨੁਸਾਰ ਦਿੱਤੇ ਹਨ, ਐਨ ਓਸੇ ਤਰ੍ਹਾਂ ਇਹੋ ਤਰਤੀਬ ਪੋਠੋਹਾਰੀ ਕੋਸ਼ ਵਿਚ ਅਪਣਾਈ ਗਈ ਹੈ ਜਿਵੇਂ –“ਇੱਟੀ’ ਨੂੰ ਮੁਖ-ਸ਼ਬਦ ਮੰਨ ਕੇ ‘ਇੱਟੀ ਟੱਲਾ’ ਅਤੇ ‘ਇੱਟੀ ਡੰਡਾ’ ਆਦਿ ਉਪ-ਸ਼ਬਦ (Derivatives) ਉਸ ਦੇ ਅਧੀਨ ਰੱਖੇ ਗਏ ਹਨ । ਇਸੇ ਤਰ੍ਹਾਂ ‘ਆਂਟੜਾ ਮੁਖ-ਸ਼ਬਦ ਦੇ ਅਧੀਨ ‘ਆਂਟੜੇ ਕੁਧਰੇ, ਕੂੜ ਕੂੜ ਕੁਧਰੇ' ਆਦਿ ਅਖੌਤਾਂ ਵੀ ਆਪਣੇ ਅੱਖਰ-ਕ੍ਰਮ ਅਨੁਸਾਰ ਰੱਖੀਆਂ ਗਈਆਂ ਹਨ। ਕਿਸੇ ਮੁਖ-ਸ਼ਬਦ ਹੇਠ ਆਉਣ ਵਾਲੇ ਮੁਹਾਵਰਿਆਂ ਦੀ ਤਰਤੀਬ ਵੀ ਓਹੀ ਰੱਖੀ ਗਈ ਹੈ ਜੋ ਅੱਖਰ-ਕ੍ਰਮ ਅਨੁਸਾਰ ਬਣਦੀ ਹੈ, ਜਿਵੇਂ-‘ਕੁੱਛ' ਮੁਖ ਸ਼ਬਦ ਹੇਠ ‘ਕੁੱਛਾਂ ਫੋਲਣੀਆਂ’ ‘ਕੁੱਛਾਂ ਵਿਚ ਵੜਨਾ’ ਆਦਿ ਮੁਹਾਵਰੇ ਆਪਣੇ ਅੱਖਰ-ਕ੍ਰਮ ਅਨੁਸਾਰ ਆਏ ਹਨ। - ਕਈ ਥਾਂ ਸ਼ਬਦ ਕੇਂਦਰੀ ਹੁੰਦਾ ਹੈ ਪਰ ਪੋਠੋਹਾਰੀ ਵਿਚ ਉਸ ਦੇ ਮੁਹਾਵਰੇ, ਅਖੌਤਾਂ ਜਾਂ ਸਮਾਸ ਆਪਣੇ ਹੀ ਢੰਗ ਦੇ ਬਣੇ ਹੁੰਦੇ ਹਨ, ਜਿਨ੍ਹਾਂ ਦਾ ਪਰਯੋਗ ਪੋਠੋਹਾਰੀ ਤੋਂ ਸਿਵਾ ਹੋਰ ਕਿਧਰੇ ਨਹੀਂ ਹੁੰਦਾ। ਇਹੋ ਜੇਹੀ ਸਥਿਤੀ ਵਿਚ ਕੇਂਦਰੀ ਸ਼ਬਦ ਨੂੰ ਕੇਂਦਰੀ ਹੋਣ ਕਰਕੇ ਇਸ ਕੋਸ਼ ਵਿਚ ਮੁਖ ਸ਼ਬਦ ਨਹੀਂ ਰਖਿਆ ਗਿਆ ਪਰ ਉਸ ਦੇ ਉਪ-ਸ਼ਬਦ, ਸਮਾਸ, ਮੁਹਾਵਰੇ ਤੇ ਅਖੌਤਾਂ ਆਦਿ ਆਪਣੇ ਅਖਰ-ਕ੍ਰਮ ਅਨੁਸਾਰ ਉਵੇਂ ਜਿਵੇਂ ਰੱਖੇ ਗਏ ਹਨ ਜਿਵੇਂ ਕਿ ਮੁਖ-ਸ਼ਬਦ ਦੇ ਹੁੰਦਿਆਂ ਹੋਇਆਂ ਉਨ੍ਹਾਂ ਨੂੰ ਰੱਖਿਆ ਜਾਣਾ ਚਾਹੀਦਾ ਸੀ । ਉਦਾਹਰਣ ‘ਸੌ ਸ਼ਬਦ ਦੇ ਪੋਠੋਹਾਰੀ ਮੁਹਾਵਰੇ ਤੇ ਅਖੌਤਾਂ ਤੇ ਹੋਰ ਉਪ-ਸ਼ਬਦਾਂ ਨੂੰ ਗਹੁ ਨਾਲ ਵੇਖੋ । ‘ਸੌ ਕੇਂਦਰੀ ਸ਼ਬਦ ਹੋਣ ਕਰਕੇ ਰੀਕਾਰਡ ਨਹੀਂ ਕੀਤਾ ਗਿਆ ਪਰ ਉਸ ਦੇ ਅਧੀਨ ‘ਸੌ ਕਰੀਏ’, ‘ਸੌ ਦਾਂਦੀਆ’, ‘ਸੌ ਦਾਂਦੀਆ ਵੀ ਹਿੱਕ ਦਾਂਦੀਏ ਕੋਲ ਜਾਨੈ’ ਅਤੇ ‘ਸੌ ਦਿਹਾੜਾ ਚੋਰੇ ਨਾ ਹਿਕ ਦਿਹਾੜਾ ਸ਼ਾਹਦੇ ਨਾ' ਆਦਿ ਉਪ-ਸ਼ਬਦ ਅਤੇ ਅਖੌਤਾਂ ਦਰਜ ਹੋਈਆਂ ਹਨ । ਪੋਠੋਹਾਰੀ ਸ਼ਬਦ ਦੇ ਅਰਥ ਦੱਸਣ ਲਈ ਉਸ ਸ਼ਬਦ ਦੇ ਸਾਹਮਣੇ ਕੇਵਲ ਟਕਸਾਲੀ ਬੋਲੀ ਦੇ ਤੁਲਨਾਤਮਕ ਸ਼ਬਦ ਦਿੱਤੇ ਗਏ ਹਨ। ਵਧੇਰੇ ਅਰਥਾਂ ਜਾਂ ਵਿਸਥਾਰ ਦੀ ਲੋੜ ਨਹੀਂ ਸਮਝੀ ਗਈ, ਪਰ ਜਿੱਥੇ ਕੋਈ ਢੁੱਕਵਾਂ ਤੁਲਨਾਤਮਕ ਜਾਂ ਪਰਿਆਏਵਾਚੀ ਸ਼ਬਦ ਨਹੀਂ ਮਿਲਿਆ ਉਥੇ ਅਰਥਾਂ ਨੂੰ ਸਪਸ਼ਟ ਕਰਨ ਲਈ, ਵਿਸਥਾਰ ਤੋਂ