ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਜ )

੯) ਕੇਂਦਰੀ ਪੰਜਾਬੀ ਦੀ ਵਿਚਕਾਰਲੇ ‘ਉ’ ਵਾਲੀ ਸੰਗਿਆ ਦੇ ‘ਉ’ ਨੂੰ ‘ਵ’ ਵਿਚ ਬਦਲ ਕੇ ਬੋਲਿਆ ਜਾਂਦਾ ਹੈ, ਜਿਵੇਂ ‘ਜੀਉਣ’, ‘ਸੀਉਣ’ ਅਤੇ ‘ਸਾਉਣ ਦੀ ਥਾਂ ‘ਜੀਵਣ’, ‘ਸੀਵਣ’ ਅਤੇ ‘ਸਾਵਣ ਆਦਿ।

੧੦) ਗੁੱਜਰਖ਼ਾਨ ਦੇ ਆਲੇ ਦੁਆਲੇ ਅਪੂਰਨ ਕ੍ਰਿਆ ‘ਸੀ’ ਦੀ ਥਾਂ ‘ਸਾ’ ਅਤੇ ‘ਸਨ’ ਦੀ ਥਾਂ ‘ਸੇ ਵਰਤਦੇ ਹਨ । ਇਸਤਰੀ ਲਿੰਗ ਕ੍ਰਿਆ ਦੇ ਰੂਪ ਵਿਚ ‘ਸਨ’ ਦੀ ਥਾਂ ‘ਸੀਆਂ ਵਰਤਿਆ ਜਾਂਦਾ ਹੈ ਜਿਵੇਂ ਉਹ ਗਿਆ ਸੀ’ ਦੀ ਥਾਂ ‘ਉਹ ਗਿਆ ਸਾ’, ‘ਸਾਰੇ ਗਏ ਸਨ’ ਦੀ ਥਾਂ ‘ਸਾਰੇ ਗਏ ਸੇ’ ਅਤੇ ‘ਸਾਰੀਆਂ ਗਈਆਂ ਸਨ’ ਦੀ ਥਾਂ ‘ਸਾਰੀਆਂ ਗਈਆਂ ਸੀਆਂ ਆਦਿ।

੧੧) ‘ਕੀ’ ‘ਪੜਨਾਂਵ’ ਨੂੰ ਦਰਿਆ ਜਿਹਲਮ ਦੇ ਲਾਗਲੇ ਹਿੱਸੇ ਵਿਚ ‘ਕੇ’ ਦਾ ਰੂਪ ਦਿੱਤਾ ਜਾਂਦਾ ਹੈ ਜਿਵੇਂ ‘ਚਾਚੀ ਨੂੰ ਕੀ ਹੋਇਆ ਏ” ਦੀ ਥਾਂ ‘ਚਾਚੀ ਨੂੰ ਕੇ ਹੋਇਐ' ਬੋਲਿਆ ਜਾਂਦਾ ਹੈ । ਪਰ ਅਗੇਰੇ ਡੂੰਘੇਰੇ ਨੂੰ ਪੋਠੋਹਾਰ ਵਿਚ ਇਹ ‘ਕੇ ਵੀ ਬਦਲ ਕੇ ‘ਕਹਿ’ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਵੇਂ ਕਿ ਓਥੇ ਇਹੋ ਵਾਕ ‘ਚਾਚੀ ਕੀ ਕਹਿ ਹੋਇਐ? ਬਣ ਜਾਂਦਾ ਹੈ।

੧੨) ਜਿਹਲਮੋਂ ਪਾਰ ਦੇ ਨੇੜੇ ਵਾਲੇ ਇਲਾਕੇ ਵਿਚ ‘ਮੈਨੂੰ’, ‘ਤੈਨੂੰ’, ‘ਉਸ ਨੂੰ (ਜਾਂ ਉਹ ਨੂੰ) ਆਦਿ ਸ਼ਬਦਾਂ ਨੂੰ ‘ਮਨੂੰ’, ‘ਤਨੂੰ’, ਤੇ ‘ਉਨੂੰ’ ਦਾ ਰੂਪ ਦੇ ਦਿੱਤਾ ਜਾਂਦਾ ਹੈ । ਇਸ ਤੋਂ ਅੱਗੇ ਹਜ਼ਾਰੇ ਵਾਲੇ ਪਾਸੇ ਨੂੰ ਵਧਦੇ ਹੋਏ ਇਹੋ ਸ਼ਬਦ ‘ਮਾਂਹ’, ‘ਤਾਂਹ’, ‘ਉਸਾਂਹ’, ਫਿਰ ‘ਮੀਹ’, ‘ਤੁਹੀ’, ‘ਉਸਈ’ ਤੇ ਫਿਰ ‘ਮਿਕੀ’, ‘ਤੁਕੀ, ‘ਉਸ ਕੀ ਬਣ ਜਾਂਦੇ ਹਨ । ਇਸ ਤੋਂ ਵੀ ਹੋਰ ਅੱਗੇ ਜਾ ਕੇ ਇਹ ਸ਼ਬਦ ‘ਮਿੰਘੀ’, ‘ਡੂੰਘੀ’ ਤੇ ‘ਉਸ ਈ ਦਾ ਰੂਪ ਧਾਰਨ ਕਰ ਲੈਂਦੇ ਹਨ ।

੧੩) ਇਸਤਰੀ ਲਿੰਗ ਸੰਗਿਆ ਦਾ ਇੱਕ-ਵਚਨ ਤੋਂ ਬਹੁਵਚਨ ਬਣਾਉਣ ਲਈ ਜਦੋਂ ਇਸਤਰੀ ਲਿੰਗ ਸੰਗਿਆ ਦਾ ਅੰਤਲਾ ਅੱਖਰ ਮੁਕਤਾ ਹੋਵੇ ਤਾਂ () ਲਾਈ ਜਾਂਦੀ ਹੈ ਜਿਵੇਂ—ਮੱਝ ਤੋਂ ਮੱਝਾਂ । ਪਰ ਜੇ ਅੰਤਲੇ ਅੱਖਰ ਦੇ ਪਿੱਛੇ ਕੰਨਾ (1) ਲੱਗਿਆ ਹੋਵੇ ਤਾਂ (ਈਂ) ਲਾਇਆ ਜਾਂਦਾ ਹੈ ਜਿਵੇਂ—ਹਵਾ ਤੋਂ ਹਵਾਈਂ, ਬਲਾ ਤੋਂ ਬਲਾਈਂ ਅਤੇ ਗਾਂ ਤੋਂ ਗਾਈਂ ਆਦਿ ।

੧੪) ਕਈ ਵਾਰੀ ਖ਼ਾਸ ਨਾਵਾਂ ਜਾਂ ਆਮ ਸੰਗਿਆਵਾਂ ਦੇ ਪਿੱਛੇ ਲਾਂ (`) ਬਿਹਾਰੀ ( ) ਜਾਂ ਆਂ () ਆਮ ਵਰਤੇ ਜਾਂਦੇ ਹਨ ਜਿਵੇਂ-‘ਮੋਹਨ ਨੂੰ ਮਾਰੋ’ ਦੀ ਥਾਂ ‘ਮੋਹਣੇ ਕੀ ਮਾਰੋ’, ‘ਮੱਝ ਨੂੰ ਸੂਲ ਹੈ’ ਦੀ ਥਾਂ ‘ਮੱਝੀ ਕੀ ਸੂਲ ਐਂ’ ਅਤੇ ‘ਮੇਰੀ ਸਲਵਾਰ ’ਚ ਨਾੜਾ ਪਾ’ ਦੀ ਥਾਂ ‘ਮੈਂਢੀ ਸਲਵਾਰਾਂ 'ਚ ਨਾੜਾ ਪਾ ਆਦਿ

੧੫) ਕਦੇ ਕਦੇ ਕਨੌੜਾ ( ੋ) ਦੀ ਥਾਂ ਅਤੇ ਸੌਣਾ (ਸੌਂ ਜਾਣਾ) ਦੀ ਥਾਂ

੧੬) ਕਈ ਸੰਗਿਆ ਦੇ ਮੁਢਲੇ ਅੱਖਰ ਨਾਲ ਕੰਨਾ () ਲਾ ਕੇ ਉਸ ਦੇ ਮੁੱਢਲੇ ਅੱਖਰ ਦੇ ਉਚਾਰਨ ਨੂੰ ਦੀਰਘ ਕਰਨਾ ਪੋਠੋਹਾਰੀ ਵਿਚ ਆਮ ਮਿਲਦਾ ਹੈ ਜਿਵੇਂ—‘ਘਰ’ ਨੂੰ ‘ਘਾਰ’ ਤੇ ‘ਹੜ’ ਨੂੰ ‘ਹਾੜ’ ਆਦਿ।

੧੭) ਉਹ ਮੰਗਿਆ ਜਿਸ ਦੇ ਅੰਤਲੇ ਅੱਖਰ ਨਾਲ ਦੁਲੈਂਕੜ ਹੋਵੇ ਪੋਠੋਹਾਰੀ ਵਿਚ ਆਮ ਤੌਰ ਤੇ ਅਨੂਨਾਸਕ (Nazalise) ਕਰ ਕੇ ਬੋਲੀ ਜਾਂਦੀ ਹੈ ਜਿਵੇਂ-‘ਆਲੂ ਨੂੰ ‘ਆਲੂੰ’, ‘ਪਿੱਸੂ’ ਨੂੰ ‘ਪਿੱਸੂੰ’, ‘ਕੱਦੂ’ ਨੂੰ ‘ਕੱਦੂੰ’ ਅਤੇ ‘ਬਿੱਜੂ’ ਨੂੰ ‘ਬਿੱਜੂੰ ਆਦਿ ।

੧੮) ‘ਮਾਂ’, ‘ਭੈਣ’, ‘ਭਰਾ’ ਤੇ ‘ਪਿਉ ਆਦਿ ਉਚਾਰਿਆ ਜਾਂਦਾ ਹੈ। ਆਦਿ ਦੇ ਪਿੱਛੇ ‘ਤੂੰ ਵਧਾ ਕੇ ‘ਮਾਊ’, ‘ਭੈਣੂ’, ‘ਭਰਾਊ’ ਅਤੇ ‘ਪਿਊ ਦੁਲਾਈਆਂ () ਵਰਤੀਆਂ ਜਾਂਦੀਆਂ ਹਨ, ਜਿਵੇਂ—ਭੌਣਾ (ਘੁੰਮਣਾ) ‘ਵੈਣਾ’ ਅਤੇ ‘ਸੈਣਾ’ ਬੋਲਿਆ ਜਾਂਦਾ ਹੈ।

੧੯) ‘ਲਹਿੰਦੀ ਦੇ ਨਾਲ ਲਗਦੇ ਇਲਾਕੇ ਵਿਚ ਟਿੱਪੀ () ਦਾ ਉਚਾਰਨ ਅਧਕ () ਵਾਂਗ ਕੀਤਾ ਜਾਂਦਾ ਹੈ। ਜਿਵੇਂ—ਕੰਘੀ, ਸੰਘੀ, ਕੰਧ, ਸੰਢ ਤੇ ਲੰਘ ਆਦਿ ਨੂੰ ਕੱਘੀ, ਸੰਘੀ, ਕੱਧ, ਸੱਢ ਅਤੇ ਲੱਘ ਆਦਿ ।

੨੦) ਕ੍ਰਿਆ ਵਿਸ਼ੇਸ਼ਣ ਦੇ ਪਿੱਛੇ ‘ਓਕਾ ਪਰਤਿਆ ਲਾ ਕੇ ਵਿਸ਼ੇਸ਼ਣ ਬਣਾਇਆ ਜਾਂਦਾ ਹੈ ਜਿਵੇਂ–ਕਲ, ਪਰ, ਅਜ ਅਤੇ ਕਦ ਤੋੰ ਕਲੋਕਾ, ਪਰੋਕਾ, ਅਜੋਕਾ ਅਤੇ ਕਦੋਕਾ ਆਦਿ।

੨੧) ਪੋਠੋਹਾਰ ਦੇ ਵਸਨੀਕ ਲਿਖਣ ਤੇ ਬੋਲਣ ਸਮੇਂ ਅਧਕ ਦੀ ਵਰਤੋਂ ਬਹੁਤ ਹੀ ਜ਼ਿਆਦਾ ਕਰਦੇ ਹਨ । ਇਸੇ