ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਛ )

ਪੋਠੋਹਾਰੀ ਦੀਆਂ ਵਿਆਕਰਣਕ ਵਿਸ਼ੇਸ਼ਤਾਈਆਂ

ਵਿਆਕਰਣ ਅਤੇ ਧੁਨੀ-ਪਰੀਵਰਤਨ (Phonetic Changes) ਦੇ ਦਰਿਸ਼ਟੀ-ਕੋਣ ਤੋਂ ਪੋਠੋਹਾਰੀ ਉਪ-ਬੋਲੀ ਦਾ ਅਧਿਐਨ ਆਪਣੇ ਆਪ ਵਿਚ ਇਕ ਦਿਲਚਸਪ ਵਿਸ਼ਾ ਹੈ। ਜਦ ਅਸੀਂ ਸ਼ਬਦਾਂ ਦੀ ਬਣਤਰ ਨੂੰ ਗਹੁ ਨਾਲ ਪਰਖਦੇ ਹਾਂ ਅਤੇ ਨਿਰੁਕਤੀ ਦੁਆਰਾ ਉਨ੍ਹਾਂ ਦੇ ਧਾਤੂ ਲਭਦੇ ਹਾਂ ਤਾਂ ਬੜੇ ਹੈਰਾਨ ਕਰ ਦੇਣ ਵਾਲੇ ਸਿੱਟੇ ਸਾਡੇ ਸਾਹਮਣੇ ਆਉਂਦੇ ਹਨ। ਅਜਿਹੇ ਕੁਝ ਕੁ ਕੱਢੇ ਸਿੱਟੇ ਹੇਠ ਦਿੱਤੇ ਜਾਂਦੇ ਹਨ :—

੧) ਕੇਂਦਰੀ ਪੰਜਾਬੀ ਦੇ ਸ਼ਬਦ ਦੇ ਮੁਢ ਵਿਚ ਆਏ ‘ਉ’ ਅਤੇ ‘ਇ’ ਪੋਠੋਹਾਰੀ ਵਿਚ ‘ਹੁ’ ਅਤੇ ‘ਹਿ' ਵਿਚ ਬਦਲ ਦਿੱਤੇ ਜਾਂਦੇ ਹਨ ਜਿਵੇਂ—‘ਉਸ’, ‘ਇਸ’, ‘ਇਕ’, ‘ਇਤਨਾ’ ਦੀ ਥਾਂ ‘ਹੁਸ’, ‘ਹਿਸ’, ‘ਹਿਕ’ ਅਤੇ ‘ਹਿਤਨਾ’ ਆਦਿ ਲਿਖੇ ਤੇ ਬੋਲੇ ਜਾਂਦੇ ਹਨ।

੨) ਵਰਤਮਾਨ ਕ੍ਰਿਆ ਦੇ ਅੰਤਲੇ ‘ਦ’ ਨੂੰ ‘ਨ’ ਅਤੇ ‘ਣ ਵਿਚ ਵਟਾ ਲਿਆ ਜਾਂਦਾ ਹੈ ਜਿਵੇਂ ‘ਜਾਂਦਾ”, ‘ਪੀਂਦਾ’, ‘ਲੈਂਦਾ’ ਤੇ ‘ਕਰਦਾ’ ਆਦਿ ਦੀ ਥਾਂ ਪੋਠੋਹਾਰੀ ਵਿਚ ‘ਜਾਨਾ (ਣਾ)’, ‘ਪੀਨਾ (ਣਾ)’, ‘ਲੈਨਾ (ਣਾ)’ ਤੇ ‘ਕਰਨਾ (ਣਾ), ਆਦਿ ਬਣ ਜਾਂਦੇ ਹਨ। ਇਸੇ ਤਰ੍ਹਾਂ ‘ਜਾਂਦਿਆਂ', ‘ਦੇਂਦਿਆਂ’, ‘ਖਾਂਦਿਆਂ ਤੇ ‘ਪੀਂਦਿਆਂ ਦੀ ਥਾਂ ‘ਜਾਨਿਆਂ’, ‘ਦੇਨਿਆਂ’, ‘ਖਾਨਿਆਂ’, ‘ਪੀਨਿਆਂ’ ਅਤੇ ‘ਜਾਣਿਆਂ’, ‘ਦੇਣਿਆਂ, ‘ਖਾਣਿਆਂ’, ‘ਪੀਣਿਆਂ ਆਦਿ ਬਣ ਜਾਂਦੇ ਹਨ।

੩) ‘ਦਾ’, ‘ਦੇ’, ‘ਦੀ, ਅਤੇ ‘ਦੀਆਂ ਆਦਿ ਸਬੰਧਕੀ ਪ੍ਰਤਿਆਵਾਂ ਪੋਠੋਹਾਰੀ ਵਿਚ ‘ਨਾ’, ‘ਨੇ’, ‘ਨੀ’ ਅਤੇ ‘ਭਾਪੇ ‘ਨੀਆਂ ਕਰਕੇ ਉਚਾਰੀਆਂ ਜਾਂਦੀਆਂ ਹਨ, ਜਿਵੇਂ ‘ਕਾਕੇ ਦਾ ਝੱਗਾ’, ‘ਜਾਤਕੜੀ ਦੀ ਕਮੀਜ਼', ਦੇ ਕਪੜੇ’ ‘ਚਾਚੇ ਦੀਆਂ ਪੱਗਾਂ ਆਦਿ ਦੀ ਥਾਂ ਪੋਠੋਹਾਰੀ ਵਿਚ ‘ਕਾਕੇ ਨਾ ਝੱਗਾ’, ‘ਜਾਤਕੜੀ ਨੀ ਕਮੀਜ਼’ ਅਤੇ ‘ਭਾਪੇ ਨੇ ਕਪੜੇ’ ‘ਚਾਚੇ ਨੀਆਂ ਪੱਗਾਂ' ਆਦਿ ਬਣ ਜਾਂਦੇ ਹਨ।

੪) ਕ੍ਰਿਆ-ਵਿਸ਼ੇਸ਼ਣ ‘ਕਿੱਥੇ’, ‘ਕਿੱਧਰ’, ‘ਕਿਸ ਆਦਿ ਦੀ ਸਿਹਾਰੀ ( ) ਦੀ ਥਾਂ ਔਂਕੜ ( ੁ ) ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ‘ਕੁਬੇ’, ‘ਕੁਬੇ’, ‘ਕੁਧਰ’ ਜਾਂ ‘ਕੁਸ’ ਉਚਾਰਿਆ ਜਾਂਦਾ ਹੈ । ਕ੍ਰਿਆ-ਵਿਸ਼ੇਸ਼ਣ ‘ਉਥੇ’, ‘ਇਥੇ’, ‘ਕਿੱਥੇ’ ਅਤੇ ‘ਜਿੱਥੇ ਆਦਿ ਦੀ ਲਾਂ ( ) ਦੀ ਥਾਂ ਦੁਲਾਂ ( ^ ) ਵਰਤ ਕੇ ਉਨ੍ਹਾਂ ਦਾ ਉਚਾਰਣ ‘ਉਥੇ’, ‘ਇਥੈ’, ‘ਕੁਥੈ’ ਅਤੇ ‘ਜਿੱਥੇ ਆਦਿ ਕਰ ਕੇ ਕੀਤਾ ਜਾਂਦਾ ਹੈ।

੬) ਉਠਾਉਣਾ’, ‘ਬਣਾਉਣਾ’, ‘ਭੁਲਾਉਣਾ’ ਅਤੇ ‘ਜਗਾਉਣਾ ਆਦਿ ਸਕਰਮਕ ਕ੍ਰਿਆਵਾਂ ਵਿਚਲੇ ‘ਉ ਨੂੰ ਅੱਵਲ ਤਾਂ ਉਚਾਰਿਆ ਹੀ ਨਹੀਂ ਜਾਂਦਾ, ਜਿਵੇਂ__‘ਉਠਾਣਾ’, ‘ਬਣਾਣਾ’, ‘ਭੁਲਾਣਾ’ ਅਤੇ ‘ਜਗਾਣਾ' ਆਦਿ, ਜਾਂ ਫਿਰ ਕਿਧਰੇ ਕਿਧਰੇ ‘ਗਾਉਣਾ’, ‘ਨਾਉਣਾ ਆਦਿ ਸ਼ਬਦਾਂ ਵਿਚ ‘ਉ’ ‘ਵ’ ਵਿਚ ਬਦਲ ਦਿੱਤਾ ਜਾਂਦਾ ਹੈ ਜਿਵੇਂ—‘ਗਾਵਣਾ’ ਅਤੇ ‘ਨ੍ਹਾਵਣਾ ਆਦਿ।

੭) ਸਬੰਧਕੀ ਪ੍ਰਤਿਆ ‘ਨੂੰ’ ਦੀ ਥਾਂ ‘ਕੀ’ ਦਾ ਪਰਯੋਗ ਪੋਠੋਹਾਰੀ ਵਿਚ ਆਮ ਕੀਤਾ ਜਾਂਦਾ ਹੈ ਜਿਵੇਂ ‘ਲਾਲੇ ਨੂੰ ਆਖ’ ਦੀ ਥਾਂ ‘ਲਾਲੇ ਕੀ ਆਖ’ ਅਤੇ ‘ਕੁੱਤੇ ਨੂੰ ਮਾਰ’ ਦੀ ਥਾਂ ‘ਕੁੱਤੇ ਕੀ ਮਾਰ' ਬੋਲਿਆ ਜਾਂਦਾ ਹੈ । ਇਸ ‘ਨੂੰ’ ਦੀ ਥਾਂ ਪੋਠੋਹਾਰ ਦੇ ਵੱਖ ਵੱਖ ਖੇਤਰਾਂ ਵਿਚ ‘ਆਂ’, ‘ਆਂਹ, ਅਤੇ ‘ਈ ਵੀ ਵਰਤੇ ਜਾਂਦੇ ਹਨ ਜਿਵੇਂ---‘ਮੋਹਣ ਨੂੰ ਕੀ ਹੋਇਆ ਹੈ ?” ਦੀ ਥਾਂ “ਮੋਹਣ ਆਂ ਕਹਿ ਹੋਇਐ ?’ ‘ਮੋਹਣ ਆਂਹ ਕਹਿ ਹੋਇਐ ?’, ‘ਮੋਹਣ ਈ ਕਹਿ ਹੋਇਐ ?’ ਵਰਤੇ ਜਾਂਦੇ ਹਨ।

੮) ਸਮਾਸੀ ਕ੍ਰਿਆਵਾਂ ਵਿਚ ਜੇ ਪਹਿਲੀ ਕ੍ਰਿਆ ਦੇ ਅੰਤ ਵਿਚ ਮੁਕਤਾ ਅੱਖਰ ਹੋਵੇ ਤਾਂ ਪਹਿਲੀ ਕ੍ਰਿਆ ਦੇ ਅੰਤ ਵਿਚ ਬਿਹਾਰੀ ( ) ਵਧਾ ਕੇ ਉਸ ਨੂੰ ਲਮਕਾਇਆ ਜਾਂਦਾ ਹੈ ਜਿਵੇਂ—ਕਰ ਕੇ ਜਾਣਾ ਦੀ ਥਾਂ ‘ਕਰੀ ਕੇ ਜਾਣਾ’, ‘ਸੁੰਘ ਕੇ ਜੀਵਣਾ ਦੀ ਥਾਂ ‘ਸੁੰਘੀ ਕੇ ਜੀਵਣਾ’ ਅਤੇ ‘ਡਰ ਕੇ ਰਹਿਣਾ' ਦੀ ਥਾਂ ‘ਡਰੀ ਕੇ ਰਹਿਣਾ’ ਬੋਲਿਆ ਜਾਂਦਾ ਹੈ । ਅਤੇ ਜੇ ਪਹਿਲੀ ਕ੍ਰਿਆ ਦੇ ਅੰਤਲੇ ਅੱਖਰ ਨਾਲ ਲਾਂ ( ੇ ) ਜਾਂ ਦੁਲਾਈਆਂ ( ੈ ) ਹੋਣ ਤਾਂ ਇਨ੍ਹਾਂ ਦੋਹਾਂ ਨੂੰ ਲਾਹ ਕੇ ਉਸ ਅੱਖਰ ਦੇ ਅੱਗੇ ‘ਈ ਵਧਾ ਦਿੱਤੀ ਜਾਂਦੀ ਹੈ ਜਿਵੇਂ—ਦੇ ਕੇ ਜਾਣਾ’ ਦੀ ਥਾਂ ‘ਦਈ ਕੇ ਜਾਣਾ’ ਅਤੇ ‘ਲੈ ਕੇ ਦੇਣਾ’ ਦੀ ਥਾਂ ‘ਲਈ ਕੇ ਦੇਣਾ ਆਦਿ।