ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਕੀ

ਉਪਰੂੰ

ਪੋਠੋਹਾਰੀ ਸ਼ਬਦ-ਕੋਸ਼

ਉਸ ਕੀ—(ਪੜ.) ਉਸ ਨੂੰ
ਉਸ ਕੁਸ—(ਪੜ.) ਉਸ ਕਿਸ
ਉਸ਼ਕਲਾ—(ਪੁ.) ਉਸ਼ਕਲ
ਉਸ ਕੀ—(ਪੜ.) ਉਸ ਨੂੰ, ਓਹਨੂੰ
ਉਸ ਨਾ—(ਪੜ.) ਉਸ ਦਾ
ਉੱਸਰ ਪੱਸਰ—(ਪੁ.) ਅਸਰ
ਉਸਰੱਗਾ—(ਪੁ.) ਉਸਾਰ, “ਬਿਨ ਫ਼ਰਜ਼ੰਦ ਮੇਰੇ ਕਿਸ ਕਾਰੀ
ਇਹ ਸਾਰੇ ਉਸਰੱਗੇ” (ਸੈਫ਼ੁਲ)
ਉਸਲਾ—(ਪੁ.) ਮੰਜੇ ਦਾ ਸੇਰੂ, ਸੇਰੂਆ
ਉਸਾਂਹ—(ਪੜ.) ਉਸ ਨੂੰ
ਉੱਸੇ—(ਪੜ.) ਓਸੇ
ਉੱਸੇ ਆਂ—(ਪੜ.) ਓਸੇ ਨੂੰ
ਉੱਸੇ ਕੀ—(ਪੜ.) ਓਸੇ ਨੂੰ
ਉੱਸ ’ਲੇ—(ਕ੍ਰਿ. ਵਿ.) ਓਸੇ ਵੇਲੇ
ਉੱਸੈ—(ਪੜ.) ਓਸੇ
ਉੱਸੈ ਆਂ—(ਪੜ.) ਓਸੇ ਨੂੰ
ਉੱਸੈ ਕੀ—(ਪੜ.) ਉਸ ਨੂੰ
ਉੱਸੈ ਨਾ—(ਪੜ.) ਉਸੇ ਦਾ
ਉਹਯੋ—(ਵਿ.) ਓਹੀਉ
ਉਹਾ—(ਪੜ.) ਉਹੋ
ਉੱਕਣ—(ਕ੍ਰਿ. ਵਿ.) ਓਕਣ, ਉੱਕਰ
ਉੱਕਰ—(ਇ.) ਗੁੱਲੀ ਡੰਡੇ ਵਿੱਚ ਡੰਡੇ ਉੱਤੇ ਗੁੱਲੀ ਦੇ ਬੁੜ੍ਹਕਾਉਣ
ਦੀ ਟਕੋਰ । ਬੱਚੀ
ਉੱਕਰੇ—(ਪੁ.)(ਬ. ਵ.) ਫੱਟੀ ਦੇ ਉੱਤੇ ਪਾਏ ਅੱਖਰ, ਪੂਰਨੇ (ਲਾ.
ਕ੍ਰਿ. ਪਾਣੇ, ਪੈਣੇ)
ਉੱਗਲਣਾ—(ਕ੍ਰਿ. ਅਕ.) ੧. ਖਿੰਡ ਪੁੰਡ ਜਾਣਾ (ਮੇਲੇ ਜਾਂ ਭੀੜ
ਦਾ), ੨. ਉੱਧੜ ਜਾਣਾ (ਵਲੇ ਹੋਏ ਧਾਗੇ
ਆਦਿ ਦਾ) ੩. ਉਤਰ ਜਾਣਾ ਜਾਂ ਖੁਰ
ਜਾਣਾ (ਰੰਗ ਦਾ)
ਉਗੇਲੂ—(ਵਿ.) ਕੱਚਾ ਅਤੇ ਫਿੱਕਾ ਪੈ ਜਾਣ ਵਾਲਾ (ਰੰਗ)
ਉਘਰੀ ਉਘਰੀ ਪੈਣਾ—(ਮੁਹਾ.) ਉੱਘਰ ਉੱਘਰ ਪੈਣਾ
ਉਂਘਲ ਮੁੰਘਲ—(ਇ.) ਝੁੰਬਲ ਮਾਟਾ
ਉਂਘਲਾ ਮੁੰਘਲਾ—(ਪੁ.) ਉਹਲਾ ਮੋਹਲਾ
ਉੱਚਾ ਬੋਲਣਾ—(ਮੁਹਾ.) ਚੀਜ਼ ਦਾ ਮੁੱਲ ਬਹੁਤਾ ਮੰਗਣਾ

ਉਚੜਾ ਪੱਚੜਾ
—(ਕ੍ਰਿ. ਵਿ.) ਉਚੇਚਾ
ਉੱਚਾ ਪੱਚਾ

ਉੱਛ—(ਪੁ.) ਉੱਥੂ, ਉਥਰੂ

ਉੱਠ ਨਾ ਹੰਗਾਂ, ਫਿੱਟੇ ਮੂੰਹ ਗੋਡਿਆਂ ਨਾ—(ਅਖੌ.) ਉੱਠ
ਨਾ ਸਕਾਂ, ਫਿੱਟੇ ਮੂੰਹ ਗੋਡਿਆਂ ਦਾ
ਉੱਠ ਨੀ ਧੀਏ ਨਿੱਸਲ ਹੋ, ਚਰਖ਼ਾ ਛੋਡ ਤੇ ਚੱਕੀ ਝੋ—
(ਅਖੌ.) ਉੱਠ ਨੀ ਧੀਏ ਨਿੱਸਲ ਹੋ ਚਰਖਾ
ਛੱਡ ਤੇ ਚੱਕੀ ਝੋ
ਉੱਡ ਉੱਡ ਪੌਣਾ—(ਮੁਹਾ.) ਬਹੁਤ ਸੋਹਣਾ ਲਗਣਾ, ਫੱਬਣਾ
ਉੱਡਰਨਾ—(ਕ੍ਰਿ. ਅਕ.) ਉੱਡਣਾ
ਉਂਡਾ—(ਵਿ.) ਊਂਡਾ (ਲਾ. ਕ੍ਰਿ. ਹੋਣਾ, ਕਰਨਾ)
ਉਂਡਾਣਾ—(ਕ੍ਰਿ. ਪ੍ਰੇ.) ਊਂਡਾ ਕਰਨਾ
ਉਡਾਰਨਾ—(ਪਿ੍ਰੰ. ਪ੍ਰੇ.) ਉਡਾਉਣਾ
ਉੱਡੀ ਉੱਡੀ ਪੌਣਾ—(ਮੁਹਾ.) ਉੱਡ ਉੱਡ ਪੈਣਾ
ਉਡਾਰ—(ਇ.) ਡਾਰ
ਉਣੱਤਰੀ—(ਇ.) ਉਣੱਤੀ
ਉੁਣਤਰੀ ਬੁਣਤਰੀ—(ਇ.) ਉਣਤੀ ਬੁਣਤੀ
ਉਤਣੂੰ—(ਪੁ.) ਚਮੂਣਾ
ਉਤਰ ਸਾਹੀ—(ਇ.) ਓਤਰਸਾਹੀ
ਉਤੜੂੰ—(ਪੁ.) ਉਤਣੂੰ
ਉੱਤਾ——(ਵਿ.) ਉੱਤਲਾ

ਉਤਾਵਲ
—(ਇ.) ਉਤਾਉਲ, ਉਤਾਉਲੀ
ਉਤਾਵਲੀ

ਉਤਾਵਲਾ—(ਵਿ.) ਕਾਹਲਾ
ਉੱਤੇ’ਲੇ—(ਕ੍ਰਿ. ਵਿ.) ਉਸੇ ਵੇਲੇ
ਉਥਰੂੰ—(ਪੁ.) ਉਥਰੂ
ਉੱਥੂ—(ਕ੍ਰਿ. ਵਿ.) ਉਥੋਂ
ਉੱਥੈ—(ਕ੍ਰਿ. ਵਿ.) ਓਥੇ
ਉੱਥੇ ਕੁੱਬੇ—(ਕ੍ਰਿ. ਵਿ.) ਉਥੇ ਕਿੱਥੇ
ਉੱਦਣ—(ਕ੍ਰਿ. ਵਿ.) ਓਦਣ
ਉੱਦਣ ਕਿੱਦਣ—(ਕ੍ਰਿ. ਵਿ.) ਓਦੋਂ ਕਦੋਂ
ਉੱਦੇ—(ਕ੍ਰਿ. ਵਿ.) ਓਦੋਂ
ਉੱਦੇ ਕਿੱਦੋ——(ਕ੍ਰਿ. ਵਿ.) ਓਦੇ ਕਿਸੇ
ਉਦੋਕਣਾ—(ਕ੍ਰਿ. ਵਿ.) ਓਦੋਕਣਾ
ਉੱਧਰ ਕੁੱਧਰ—(ਕ੍ਰਿ. ਵਿ.) ਓਧਰ ਕਿੱਧਰ
ਉਨੱਤਰੀ—(ਵਿ.) ਉਨੱਤੀ
ਉਨਤੱਰੀਆਂ—(ਵਿ.) ਉਨੱਤੀਆਂ
ਉਪਰਾ—(ਵਿ.) ਉਪੱਰਲਾ
ਉਪਰਾਂ—(ਕ੍ਰਿ. ਵਿ.) ਉਤਾਂਹ
ਉਪਰੂੰ—(ਕ੍ਰਿ. ਵਿ.) ਉਪਰੋਂ