ਪੰਨਾ:ਪੋਠੋਹਾਰੀ ਸ਼ਬਦ ਕੋਸ਼.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰੂੰ ਉਪਰੂੰ

ਅੱਕਤਰੀ
ਅਕੱਤ੍ਰੀ

ਉਪਰੂੰ ਉਪਰੂੰ—(ਕ੍ਰਿ. ਵਿ.) ਉਪਰੋਂ ਉਪਰੋਂ
ਉਪਰੋਂ ਤਲੀ—(ਕ੍ਰਿ. ਵਿ.) ਉਪਰਥਲੀ
ਉਪਰੋਂ ਤਲੀ ਨੇ—(ਵਿ.) ਉਪਰਥਲੀ ਦੇ
ਉਫ਼ਰਾਂ—(ਕ੍ਰਿ. ਵਿ.) ਉਤਾਂਹ
ਉੱਫਲਣਾ—(ਕ੍ਰਿ. ਅਕ.) ਉੱਛਲਣਾ
ਉਂਬਰ—(ਇ.) ਉਮਰ
ਉਂਬਰਾਂ ਨਾ—(ਵਿ.) ਉਮਰਾਂ ਦਾ
ਉਂਬਾਹੂ—(ਵਿ.) ਉਮਾਹੂ
ਉਮਦੀ—(ਵਿ.) ਉਮਦਾ, “ਚਾਰ ਕੁ ਸੈ ਹੋਰ ਲਿਖ ਲਿਆਏ ਸੂਰਤ
ਸੋਹਣੀ ਉਮਦੀ” (ਸੈਫ਼ੂਲ)
ਉਮੋਦੀ—(ਵਿ.) ਉਮੈਦ ਵਾਲਾ, “ਕੈਦੇ ਅੰਦਰ ਹਾਂ ਉਮੈਦੀ, ਪੀ ਕੇ
ਜਾਮ ਸਬਰ ਦਾ” (ਸੈਫ਼ੂਲ)
ਉਰਾ—(ਵਿ.) ਉਰਲਾ
ਉਰਾਰਾ—(ਵਿ.) ਉਚਾਰਲਾ
ਉਲਾ—(ਪੁ.) ਹੱਲਾ
ਉੜਸਣਾ—(ਕ੍ਰਿ. ਸਕ.) ਅਤੁੰਗਣਾ
ਉੜਚਣ—(ਇ.) ਅੜਚਣ
ਉਨਣਾ—(ਵਿ.) ਉੜਣ ਵਾਲਾ; ਉੜਦਾ ਹੋਇਆ
ਉੜਨੀ ਧਾਰਨ—(ਇ.) ਉੜਦੀ ਧਾਰਨ
ਊਹਰ—(ਕ੍ਰਿ. ਵਿ.) ਉਧਰ
ਉਹਰ ਕੂਹਰ—(ਕ੍ਰਿ. ਵਿ.) ਉੱਧਰ ਕਿੱਧਰ
ਉਹਯੋ—(ਵਿ.) ਉਹੋ
ਉਹੈ—(ਵਿ.) ਓਹੀ
ਉਰਾਰਾ ਪਾਰਾ—(ਵਿ.) ਉਰਾਰਲਾ ਪਾਰਲਾ
ਉਰਿਆ—(ਵਿ.) ਉਰਲਾ
ਉੱਲਣਾ—(ਕ੍ਰਿ. ਸਕ.) ਉਲਾਰਨਾ
ਉਲੱਣ-ਬਾਕੀ—(ਇ.) ਬੱਚਿਆਂ ਦੀ ਇੱਕ ਖੇਡ ਜਿਸ ਵਿਚ ਗੇਂਦ ਅਸਿਓਂ—(ਪੁ.) ਅੱਸੋਂ, ਅੱਸੂ
ਨੂੰ ਉਤਾਂਹ ਉਛਾਲ ਕੇ ਬੋਚਦੇ ਹਨ
ਅਸੀਂ—(ਪੁ.) ਅੱਸੂ
ਉਹੈ ਜੇਹਾ—(ਵਿ.) ਓਹੋ ਜੇਹਾ
ਊਂਠ—(ਪੁ.) ਊਠ
ਊਂਠਵਾਣ—(ਵਿ.) ਊਠਵਾਣ
ਊਂਠਵਾਣੀ—(ਇ.) ਊਠਵਾਣ ਦਾ ਕੰਮ
ਓਖਰ—(ਪੁ.) ਖ਼ਰਾਬ ਹੋਇਆ ਚਾਰਾ ਜਾਂ ਦਾਣਾ
ਓਠ—(ਪੁ.) ਹੋਠ
ਓਤਰਸਾਹੀ—(ਇ.) ਹੌਂਕੜੀ (ਲਾ. ਕ੍ਰਿ. ਲਗਣੀ)
ਓਤਰ ਨਖੱਤਰ—(ਵਿ.) ਔਤਰ ਨਖੱਤਰ

ਓਤਰਾ—(ਵਿ.) ਅੰਤਰਾ
ਓਤਰੀ ਨਾ—(ਵਿ.) ਔਤਰੀ ਦਾ (ਗਾਲ)
ਓਪਰਿਹਾਂ—(ਪੁ.) ਓਪਰਾਪਨ (ਲਾ. ਕ੍ਰਿ. ਕਰਨਾ, ਮੰਨਣਾ)
ਉਮਰਾਂ ਨਾ—(ਵਿ.) ਉਮਰਾਂ ਦਾ
ਉਮਰੈ ਨਾ—(ਵਿ.) ਉਮਰ ਦਾ
ਓੜ—(ਇ.) ਓੜਕ, (ਲਾ. ਕ੍ਰਿ. ਕਰਨੀ, ਕਰ ਦੇਣੀ)
ਓੜ ਬੰਨਾਂ—(ਪੁ.) ਓੜਕ ਬੰਨਾਂ

ਅਸ—(ਪੜ.) ਅਸੀਂ
ਅਸ ਕੀ—(ਪੜ.) ਅਸਾਂ ਨੂੰ
ਅਸ ਤੁਸ—(ਪੜ.) ਅਸੀਂ ਤੁਸੀਂ
ਅਸ਼ਕਰ—(ਕ੍ਰਿ. ਵਿ.) ਅਕਸਰ
ਅਸਧਾਤ ਪੁਣਾ—(ਪੁ.) ਹਰਾਮੀ ਹੋਣ ਦਾ ਭਾਵ, ਹਰਾਮਜ਼ਦਗੀ
-
ਅਸਧਾਤੀ—(ਵਿ.) ਹਰਾਮੀ
ਅਸਮੱਤਰ—(ਵਿ.) ਹਮਾਤੜ
ਅਸਾਂਹ—(ਪੜ.) ਅਸਾਨੂੰ
ਅਸਾਂਹ ਤੁਸਾਂਹ—(ਪੜ.) ਅਸਾਨੂੰ, ਤੁਸਾਨੂੰ
ਅਸੀਂ ਮਾਹ ਸਿਆਲਾ, ਦਿਹੇਂ ਧੁੱਪਾਂ ਰਾਤੀਂ ਪਾਲਾ—
(ਅਖੌ.) ਅੱਸੂ ਮਾਹ ਸਿਆਲਾ, ਦਿਨੇਂ ਧੁੱਪ ਤੇ
ਰਾਤੀਂ ਪਾਲਾ

ਅਹਾ
—(ਕ੍ਰਿ. ਅਪੂ.) ‘ਹੋਣਾ’ ਦਾ ਭੂਤ ਕਾਲ, ਹੈਸੀ, ਸੀ
ਅਹਿਆ

ਅਹੀਅਸ—(ਕ੍ਰਿ.) ਹੈ ਸੂ
ਅਹੀਐ—(ਕ੍ਰਿ. ਅਪੂ.) ਹੈ
ਅਹੀਸ—(ਕ੍ਰਿ. ਅਪੂ.) ਹੈ ਸਾ ਸੂ

ਅਹਿੰਗਰਨਾ
—(ਕ੍ਰਿ. ਅਕ.) ਤੀਂਘੜਨਾ
ਅਹਿੰਗੜਨਾ

ਅਹਿਣ—(ਕ੍ਰਿ. ਅਪੂ.) ਹਨ
ਅਹੁਦੀ—(ਇ.) ਅਉਧ
ਅਹੁਦੀ ਪੁੱਗਣੀ—(ਮੁਹਾ.) ਅਉਧ ਪੁਗਣੀ
ਅਹੁਰ—(ਇ.) ਰਾਈ
ਅਹੈ—(ਕ੍ਰਿ. ਅਪੂ.) ਹੈ

ਅਕੱਤਰੀ
—(ਵਿ.) ਇਕੱਤੀ
ਅਕੱਤ੍ਰੀ