ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ ) ਤੀਰਥਿ ਨਾਵਾ ਜੇ ਤਿਸੁ ਭਾਵਾ ਵਣੁ ਭਾਣੇ ਕਿ ਨਾਇ ਕਰੀ ॥ ਜੇਹੜਾ ਉਸਦੇ [ਭਾਵਾ) ਭਾਣੇ ਵਿੱਚ ਤੁਰਣਾ ਹੈ, ਏਹੋ) ਤੀਰਥਾਂ ਦਾ ਨਾਉਣਾ ਹੈ, ਭਾਣੇ ਤੋਂ ਹੀਣੇ (ਪਰਖ ਦਾ ਗੰਗਾ ਆਦਿਕਾਂ ਦਾ) ਨਾਇ] ਇਸ਼ਨਾਨ ਕਰਨਾ ਭੀ ਕੀ (ਸੁਆਰੇਗਾ? ਅਰਥਾਤ ਭਾਣੇ ਤੋਂ ਮੁਖ ਪੁਰਸ਼ ਤੀਰਥਾਂ ਵਿੱਚ ਨਾਉਣ ਦਾ ਭੀ ਕੁਝ ਲਾਹ ਨਹੀਂ ਖੱਟੇਗਾ ! ਜੇਤੀ ਸਿਰਠਿ ਉਪਾਈ ਵੇਖ ਵਿਣੁ ਕਰਮਾ ਕਿ ਮਿਲੈ ਲਈ ॥ ਜਿੰਨੀ ( ਭੀ) ਇਸਟੀ (ਨਿਰੰਕਾਰ ਦੀ) ਪੈਦਾ ਕੀਤੀ ਹੋਈ ਹੈ (ਜੇ ਸਰੀ ਭੀ ਫਿਰ ਵੇਖੇ (ਤਾਂ ਗੁਰੂ ਦੀ) [ਕਰਮਾ ਕ੍ਰਿਪਾ ਤੋਂ ਹੀਣੇ ਨੂੰ ਮੁਕਤ) ਕਿਵੇਂ ਮਿਲੇਗੀ ? (ਜਾਂ ਦਸੋ ਅੱਜ ਤੱਕ ਕਿਸ ਨੇ) ਲਈ ਹੈ ? ਅਰਥਾਤ ਤੀਰਥਾਂ ਵਿੱਚ ਨਾਤਿਆਂ ਜਾਂ ਦੇਸ਼ਾਂ ਵਿੱਚ ਫਿਰਿਆਂ ਨਾਂ ਮੁਕਤੀ ਮਿਲੇਗੀ ਤੇ ਨਾਂ ਹੀ ਅਜੇ ਤਕ ਕਿਸੇ ਨੂੰ ਮਿਲੀ ਹੈ, ਮੁਕਤੀ ਦਾ , ਸਾਧਨ ਗੁਰੂ ਦੀ ਕ੍ਰਿਪਾ ਹੈ) । ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ (ਗੁਰਾਂ ਦੀ) [ਮਤਿ) ਸਿਖਜ਼ਾ ਵਿੱਚ ਹੀ ਰਤਨ ਨਾਮ, | ਜਵਾਹਰ | ਸ਼ੁਭ ਗੁਣ ਤੇ ਮਾਣਿਕ ਗਿਆਨ (ਹੈ, ਪਰ) ਜੇ ਇਕ (ਮਨ ਹੋਕੇ) ਗੁਰਾਂ ਦੀ ਸਿਖ ਸੁਣੀ ਜਾਵੇ, ਤਾਂ ਉਨ੍ਹਾਂ ਦੀ ਪ੍ਰਾਪਤੀ ਹੁੰਦੀ ਹੈ, fਸ ਲਈ ਬੇਨਤੀ ਕਰੋ).