ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ ) ਗੁਰਾ ਇਕ ਦੇਹ ਬੁਝਾਈ ॥

ਸਭਨਾ ਜੀਆ ਕਾ ਇਕੁ ਦਾਤਾ

ਸੋ ਮੈ ਵਿਸਰਿ ਨ ਜਾਈ ॥੬॥ (ਹੇ) ਗੁਰੋ ! (ਆਪ ਨੇ ਜੋ ਮੈਨੂੰ ਏਹ) ਇਕ ਸੁਝ ਦਿੱਤੀ ਹੈ। (ਕਿ) ਸਾਰੇ ਜੀਵਾਂ ਦਾ ਦਾਤਾ ਇੱਕ ਹੈ, ਅਤੇ [ਸੋ} ਉਸ (ਦੀ ਅੰਸ) ਮੈਂ (ਹਾਂ, ਇਹ ਸੂਝ ਮੈਨੂੰ) ਭੁੱਲ ਨਾਂ ਜਾਏ ॥੬॥ । ਫੇਰ ਸਿੱਧਾਂ ਨੇ ਕਿਹਾ-ਜੇ ਤੁਸੀਂ ਸਾਡੇ ਚੇਲੇ ਹੋ ਜਾਓ, ਤਾਂ ਤੁਹਾਡੀ ਚੌਹਾਂ ਜੁਗਾਂ ਜਿੰਨੀ ਉਮਰਾ ਹੋ ਜਾਵੇਗੀ, ਸਾਰਾ ਸੰਸਾਰ ਤੁਹਾਡੀ ਉਸਤਤਿ ਕਰੇਗਾ, ਅਤੇ ਸਾਰੇ ਹੀ ਤੁਹਾਡਾ ਸਤਿਕਾਰ ਕਰਨਗੇ, ਤਦ ਸਤਿਗੁਰੂ ਜੀ ਨੇ ਫੁਰਮਾਯਾ :ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ (ਹੇ ਸਿਧੋ !) ਜੇ (ਕਿਸੇ ਦੀ) ਚਾਰ ਜੁਗਾਂ ਦੀ [ਆਰਜਾ] ਉਮਰ (ਹੋ ਜਾਵੋ, ਸਗੋਂ ਇਸ ਤੋਂ ਭੀ) ਹੋਰ ਦਸਣੀ] ਦਸ ਗੁਣੀ ਚਾਲ ਜੁਗਾਂ ਦੀ ਹੋ ਜਾਵੇ। ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਨਵਾਂ ਖੰਡਾਂ ਵਿਚ ਜਾਣਿਆ ਭੀ ਜਾਵੇ, (ਅਤੇ ਜਿਥੋਂ ਲੈ · ਸਤਿਕਾਰ ਕਰਨ ਲਈ ਹਰ ਕੋਈ ਨਾਲ ਭੀ ਉੱਠ ਤੁਰੇ । ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ (ਅਤੇ ਆਪਣਾ) ਨਾਉਂ ਚੰਗਾ ਰਖਾਕੇ ਨੇਕ ਨਾਮ ਹੋਕੇਜਰ ਵਿੱਚ ਜਸ ਤੇ ਕੀਰਤੀ (ਭੀ ਖੱਟ) ਲਏ । (ਇਹ ਕੁਝ ਹੁੰਦਿਆਂ ਭੀ ਜਾ ਸਿਖੋ ! ਅi :