ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ ) ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ (ਉਸਦ) ਗੁਣਾਂ ਦਾ ਸਾਡੇ ਪਾਸ) ਮੁਲ ਨਹੀਂ, (ਉਸ ਦੇ) ਵਪਾਰ (ਦਾ ਭੀ ਸਾਡੇ ਪਾਸ) ਮੁਲ ਨਹੀਂ, (ਉਸ ਦੀ ਭਗਤੀ ਰੂਪ) ਭੰਡਾਰੇ ਦਾ ਭੀ ਸਾਡੇ ਪਾਸ) ਮੁਲ ਨਹੀਂ ਹੈ । ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥ ਜੋ ਗੁਰਾਂ ਦੇ ਪਾਸ) ਔਣਾ ਹੈ, (ਇਸ ਦਾ ਭੀ ਸਾਡੇ ਪਾਸ) . ਮੁਲ ਨਹੀਂ, ਜੋ ਗੁਰਾਂ ਤੋਂ ਉਪਦੇਸ਼) ਲੈ ਜਾਣਾ ਹੈ, (ਇਸ ਦਾ ਭੀ ਸਾਡੇ ਪਾਸ) ਮੁੱਲ ਨਹੀਂ, (ਉਸ ਦੇ) ਪ੍ਰੇਮ (ਦਾ ਭੀ ਸਾਡੇ ਪਾਸ) ਮੁਲ ਹੀਂ, ਉਸ ਨਾਲ ਵਪਾਰ ਕਰਾਣ ਵਾਲੇ ਸਤਿਗੁਰਾਂ ਦਾ ਭੀ ਸਾਡੇ ਪਾਸ) ਮੁਲ ਨਹੀਂ, (ਉਸਦੇ) ਸਮਾਹਿ ਅਨੰਦ (ਦਾ ਭੀ ਸਾਡੇ ਪਾਸ) ਮੱਲ ਨਹੀਂ ਹੈ । ਅਮਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ (ਉਸ ਦੇ ਕੀਤੇ) ਇਨਸਾਫ (ਦਾ ਸਾਡੇ ਪਾਸ) ਮੁੱਲ ਨਹੀਂ, (ਉਸ ਦੇ) ਦਰਬਾਰ ਦਾ ਭੀ ਸਾਡੇ ਪਾਸ) ਮੁੱਲ ਨਹੀਂ ਹੈ । (ਉਸ ਦੀ ਵਿਵੇਚਨ ਸ਼ਕਤੀ ਰੂਪ) ਤਲ ਤਕੜੀ ਦਾ ਭੀ ਸਾਡੇ ਪਾਸ) ਮੁੱਲ ਨਹੀਂ, (ਅਤੇ ਵਿਚਾਰ ਰੂਪ) [ਪਰਵਾਣੀ ਵੱਟੇ (ਦਾ ਭੀ ਸਾਡੇ ਪਾਸ) ਮੁੱਲ ਨਹੀਂ ਹੈ ।