ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੬੧) ਜਿਸ ਨੇ [ਰੰਗੀ ਰੰਗੀ] ਅਨੇਕਾਂ ਰੰਗਾਂ ਦੀ ਅਤੇ [ਭਾਤੀ] ਅਨੇਕ ਤਰ੍ਹਾਂ ਦੀਆਂ ਜਿਨਸਾਂ (ਰੂਪ ਰਚਨਾਂ ਅਪਨੀ) ਮਾਇਆ ਦਾਰੇ ਪੈਦਾ ਕੀਤੀ ਹੈ। ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ ਜਿਵੇਂ ਉਸਦੀ [ਵਡਿਆਈ] ਮਰਜੀ (ਹੁੰਦੀ ਹੈ, ਤਿਵੇਂ ਹੀ) ਬਣਾ ਬਣਾ ਕੇ ਆਪਣੇ ਕੀਤੇ [ਜਗਤ] ਨੂੰ ਵੇਖਦਾ ਹੈ। ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥ ਜੋ ਉਸ ਨੂੰ ਭਾਉਂਦਾ ਹੈ, ਓਹੀ ਕਰੇਗਾ, (ਉਸ ਉਪਰ) ਕਮਨਹੀਂ ਕੀਤਾ ਜਾਂਦਾ।(ਕਿਉਂਕਿ):ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ ਨਾਨਕ ਰਹਣੁ ਰਜਾਈ॥ ੨੭॥ ਉਹ ਸਾਹਿਬ ਪਾਤਸ਼ਾਹਾਂ (ਦਾ ਭੀ) ਪਾਤਸ਼ਾਹ ਹੈ, ਸਤਿਗੁਰੂ ਜੀ (ਆਖਦੇ ਹਨ, ਸਾਨੂੰ ਉਸ ਦੀ) [ਰਜਾਈ] ਆਗਿਆ ਵਿਚ ਹੀ ਰਹਿਣਾ (ਚਾਹੀਦਾ ਹੈ)॥ ੨੭॥ ਉਥਾਨਕਾ-ਫਿਰ ਸਿਧਾਂ ਨੇ ਕਿਹਾ ਤੁਸੀਂ ਜੋਗ ਨੂੰ ਧਾਰਣ ਕਰੋ, ਮੁੰਦ੍ਰਾ, ਝੋਲੀ, ਖਿੰਥਾ, ਬਿਭੂਤ, ਡੰਡਾ ਆਦਿਕ ਧਾਰਨ ਕਰਕੇ ਗੋਰਖ ਨੂੰ ਅਦੇਸ ਕਰੋ। ਤੁਹਾਨੂੰ ਆਈ ਪੰਥ ਦਾ ਪੀਰ [ਮਹੰਤ] ਕਰ ਦੇਵਾਂਗੇ ਤੁਹਾਡੇ ਨਾਲ ਚੇਲੇ ਰਹਿਣਗੇ, ਰਿਧਾਂ ਸਿਧਾਂ ਤੁਹਾਡੇ ਹਾਜ਼ਰ ਰਹਿਣਗੀਆਂ i