ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/627

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾ ਦੀ ਵਾਰ ਸਟੀਕ ਪਿਆਰਾ ਨਹੀਂ ਕਹੀਦਾ ਹੈ॥੧॥ ਮਹਲਾ ੨ ॥ ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਜੋ ਸਲਾਮ ਤੇ ਜਬਾਬ ਦੋਵੇਂ (ਕੰਮ) ਕਰਦਾ ਹੈ, (ਉਹ) ਮੁੱਢ ਤੋਂ ਹੀ ਭੁੱਲ ਗਿਆ ਹੈ। ਨਾਨਕ ਦੋਵੈਕੂੜੀਆ ਥਾਇ ਨ ਕਾਈ ਪਾਇ॥੨॥ ਸਤਿਗੁਰੂ ਜੀ(ਆਖਦੇ ਹਨ, ਉਸਦੀਆਂ ਦੋਵੇਂ (ਗੱਲਾਂ) ਝੂਠੀਆਂ ਹਨ, (ਉਹ ਭੀ) ਦਰਗਾਹ ਵਿਚ ਕੋਈ ਥਾਂ ਨਹੀਂ ਪਾਏਗਾ ॥੨॥ ਪਉੜੀ॥ ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲੀਐ॥ ਜਿਸਦੇ ਸੇਵਨੇ ਕਰਕੇ ਸੁਖ ਪਾਈਦਾ ਹੈ, ਉਸ ਮਾਲੀ ਨੂੰ ਸਦਾ ਸਿਮਰਨਾ ਚਾਹੀਦਾ ਹੈ । ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਜਿਸਦਾ ਕੀਤਾ ਆਪੇ ਪਾਣਾ ਹੈ, ਉਹ ਬੁਰੀ ਕਿਰਤ ਕਿਉਂ ਕਰਨੀ ਚਾਹੀਦੀ ਹੈ? ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥