ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ ) ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ॥ ਵਾਹੈ। ਉਨਾਂ ਸੁਹਾਗਣਾਂ ਤੋਂ ਜਾਕੇ ਪੁਛੋ, ਕਿ ਤੁਸੀਂ ਕਿੰਨਾਂ | ਗੱਲਾਂ ਕਰਕੇ ਪਤੀ ਨੂੰ ਪਾਇਆ ਹੈ: ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ (ਸੁਹਾਗਣਾਂ ਨੇ ਉੱਤਰ ਦਿੱਤਾ, ਕਿ) ਜੋ ਕੁਝ (ਪਤੀ) ਕਰਦਾ ਹੈ, ਉਹ ( ਅਸਾਂ) ਭਲਾ ਕਰਕੇ ਮੰਨਿਆ ਹੈ, ਅਤੇ ਆਪਣੀ) ਹਿਕਮਤ ਤੇ ਹੁਕਮ ਨੂੰ ਦੂਰ ਕਰ ਦਿੱਤਾ ਹੈ । ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਜਿਸਦੇ ਪ੍ਰੇਮ ਕਰਕੇ (ਗਿਆਨ) ਪਦਾਰਥ ਨੂੰ ਪਾਈਦਾ ਹੈ, ਮੈਂ ਤਾਂ (ਉਸਦੇ) ਚਰਨਾਂ ਨਾਲ ਚਿੱਤ ਨੂੰ ਲਾਇਆ ਹੈ। ਸਹੁ ਕਹੈ ਸੋ ਕੀਜੈ ਤਨ, ਮਨੋ ਦੀਜੈ ਐਸਾ ਪਰਮਲੁ ਲਾਈਐ ॥ (ਉਸ ਗੁਰੂ) ਮਾਲਕ ਨੇ (ਜੋ) ਕਿਹਾ ਹੈ, (ਮੈਂ) ਉਹ ਕੰਮ ਕੀਤਾ ਹੈ, ਅਤੇ ਤਨ ਮਨ ਉਨਾਂ ਨੂੰ (ਭੇਟਾ) ਦੇ ਦਿੱਤਾ ਹੈ, ਇਸ ਤਰ੍ਹਾਂ (ਦਾ ਮੈਂ) ਚੰਦਨ ਲਾਇਆ ਹੈ।