ਪੰਨਾ:ਪ੍ਰੀਤਮ ਛੋਹ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਹੋਲੀ

ਹੋਲੀ ਪੈਰ ਪਾਂਦੀ ਜਦੋਂ ਜਗ ਅੰਦਰ,
ਜਗ ਜੋਬਨ ਦੀ ਲਹਿਰ ਇਕ ਆਂਵਦੀ ਹੈ।
ਸੁਕੇ ਸੜੇ ਜੋ ਭਾਸਦੇ ਰੁੱਖ ਸਾਨੂੰ,
ਰੁਤ ਆਈ ਤਾਂ ਰਿਤੁ ਪੰਘਰਾਂਵਦੀ ਹੈ।
ਕੋਮਲ ਕੂਮਲਾਂ ਫੁਟ ਫੁਟ ਰੰਗ ਲਾਵਨ,
ਜੋਬਨ ਬਨਾਸਪਤੀ ਘਟਾ ਛਾਂਵਦੀ ਹੈ।
ਪੰਛੀ ਸੰਦੇ ਵੀ ਜੋਬਨੇ ਮਸਤ ਹੋਏ,
ਰਚਨਾਂ ਆਪ ਵੀ ਜੋਬਨੇ ਆਂਵਦੀ ਹੈ॥੧॥

ਖੜੇ ਪੈਲਿਆਂ ਫਸਲ ਵੀ ਪੱਕ ਚਲੇ,
ਜਟੀ ਨਢੀ ਵੀ ਜੋਬਨ ਪਕਾਂਵਦੀ ਹੈ।
ਬਨੀ ਆਏ ਜੋਬਨ ਖਿੜੇ ਫੁਲ ਸਾਰੇ,
ਬਣੀ ਬਨੀ ਪਾਵੀ ਬਨੀ ਏ ਵਖਾਂਵਦੀ ਹੈ।
ਸੂਹਾ ਸੋਂਹਦਾ ਰੰਗ ਏ ਜਗ ਸਾਰੇ,
ਪੀਲੀ ਸਰ੍ਹੋਂ ਨਾਹੀਂ ਕਿਸੇ ਭਾਂਵਦੀ ਹੈ।
ਨਿਕਲਨ ਕੂਮਲਾਂ ਲਾਲ ਗੁਲਾਲ ਯਾਰੋ,
ਲਾਲੀ ਸੋਹਣਿਆਂ ਦੇ ਮੂੰਹ ਆਂਵਦੀ ਹੈ॥੨॥

੧੦੧