ਪੰਨਾ:ਪ੍ਰੀਤਮ ਛੋਹ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਨਾ ਗ਼ਮ ਵਿਛੋੜੇ ਦੇ ਘੁਟ ਪੀਨੇ,
ਚਾ ਯਾਰ ਦੇ ਉਮਰ ਗੁਜ਼ਾਰਦੇ ਨੀ।
ਸੂਰਤ ਯਾਰ ਦੀ ਵੇਖ ਕੇ ਹੋਏ ਮੂਰਤ,
ਸ਼ੀਸ਼ੇ ਚਿੱਤ ਦੇ ਅਕਸ ਉਤਾਰਦੇ ਨੀ॥੩॥
ਪਿਆਰ ਸਾਰ ਕਮਾਵਨਾ ਯਾਰ ਔਖਾ,
ਚਲਨਾ ਧਾਰ ਤਲਵਾਰ ਤੋਂ ਪਾਰ ਹੋਕੇ।
ਗਲਾ ਕੱਟਸੀ ਫੁਲ ਦੇ ਵਾਂਗ ਜੇਕਰ,
ਗਲੇ ਮਿਲਸੈਂ ਯਾਰ ਦੇ ਹਾਰ ਹੋਕੇ।
ਸੂਲੀ ਚੜ੍ਹਕੇ ਵਾਂਗ ਮਨਸੂਰ ਪਿਆਰੇ,
'ਅਨਲਹੱਕ' ਕਹਿਨਾਂ ਸ਼ਰੇ ਦਾਰ ਹੋਕੇ।
ਵਿਚੋਂ ਦੂਈ ਨੂੰ ਤੁਰਤ ਮੁਕਾ ਦੇਣਾ,
ਮਿਲੋ ਯਾਰ ਨੂੰ ਆਪ ਇਕ-ਯਾਰ ਹੋਕੇ॥੪॥
ਜਦੋਂ ਤਕ ਨਾ ਖੁਦੀ ਨੂੰ ਤੋੜ ਦੇਵੋ,
ਮਿਲਨਾ ਯਾਰ ਦਾ ਜਾਨ ਪਛਾਨ ਔਖਾ।
ਪਾਨੀ ਜੰਮ ਕੇ ਲਖ ਪਹਾੜ ਬੈਠੇ,
ਬਿਨਾਂ ਢਲੇ ਸਮੁੰਦਰੀਂ ਜਾਨ ਔਖਾ।
ਸੂਰਜ ਵਾਂਗ ਨਾ ਜਾਲਸੈਂ ਆਪ ਅਪਨਾ,
ਚਾਨਣ ਦੇਵਨਾ ਜਗ ਜਹਾਨ ਔਖਾ।
'ਸਿੰਘ'* ਆਖਦਾ ਦੂਈ ਨੂੰ ਨਾਲ ਲੈਕੇ,
ਮਿਲਨਾਂ ਯਾਰ ਸਚੇ ਤਾਈਂ ਤਾਨ ਔਖਾ॥੫॥


  • ਬੜੇ ਚਿਰਾਂ ਦੀ ਲਿਖੀ ਕਵਿਤਾ ਹੈ, ਓਦੋਂ ਉਪਨਾਮ 'ਸਿੰਘ' ਸੀ।

੧੧੨