ਪੰਨਾ:ਪ੍ਰੀਤਮ ਛੋਹ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਸਨ। ਮੈਂ ਇਨ੍ਹਾਂ ਦੀ ਪ੍ਰਸੰਨਤਾ ਤੇ ਖੁਸ਼ੀ ਦੇ ਮੰਡਲ ਨੂੰ ਵੇਖ ਜਾਤਾ, ਬੱਸ ਕਾਵ੍ਯ ਏਥੇ ਈ ਹੋਣਾ ਏ। ਮੈਂ ਪ੍ਰਸ਼ਨ ਪੁੱਛਾਂ, ਉਹ ਅੱਗੋਂ ਖਿੜ ਖਿੜ ਹੱਸਨ। ਮੈਂ ਸੋਚਿਆ ਬੱਸ ਖੇੜੇ ਦਾ ਨਾਉਂ ਈ ਕਵਿਤਾ ਹੋਣਾ ਏ। ਓਥੋਂ ਟੁਰਿਆ ਫੇਰ ਕਸ਼ਮੀਰ ਦੇ ਪਹਾੜਾਂ ਵਿਚ ਉਡਾਰੀ ਲਾਈ, ਸਿੰਧ ਤੇ ਲਿਧੜ ਦੀਆਂ ਖੱਡਾਂ, ਪਹਾੜੀਆਂ ਤੇ ਬਰਫਾਂ ਦੇ ਮਟਕ ਹੁਲਾਰੇ ਲਏ। ਰਚਨਾਂ ਦੀ ਅਜ਼ਬ ਸੁੰਦ੍ਰਤਾ ਸੀ। ਬਸ ਓਥੇ ਈ ਮਸਤ ਹੋ ਬੌਰਿਆਂ ਵਾਂਗੂੰ ਫਿਰਦਾ ਰਿਹਾ, ਨਦੀਆਂ, ਬਿਰਛਾਂ, ਮੈਦਾਨਾਂ ਪਹਾੜਾਂ ਬਰਫਾਂ ਕੋਲੋਂ ਪੁਛਾਂ "ਕਾਵ੍ਯ ਕੀ ਏ?" ਪਰ ਉਤ੍ਰ ਇਕੋ ਚੁੱਪ। ਰਾਤ ਪੈ ਗਈ, ਤਾਰਾ ਮੰਡਲ ਜਗ-ਮਗ, ਜਗ-ਮਗ ਕਰ ਰਿਹਾ ਸੀ, ਮੈਂ ਉਪਰ ਤੱਕਿਆ, ਤਾਂ ਤਾਰਿਆਂ ਨੇ ਸੈਨਤਾਂ ਨਾਲ ਸੱਦਿਆ। ਮੈਂ ਓਥੇ ਈ ਪੁਜਾ। ਪਹਿਲਾਂ ਚੰਦ ਨੂੰ ਮਿਲਿਆ। ਇਕ ਸੁੱਕਾ ਸੜਿਆ ਗੋਲਾ, ਨਾਂ ਚਮਕ ਨਾਂ ਦਮਕ। ਐਵੇਂ ਈਂ ਕਵੀ ਭੁੱਲੇ ਯਾਰ ਦੇ ਮੂੰਹ ਨੂੰ ਚੰਦ ਜਿਹਾ ਆਖਦੇ ਨੇ। ਕਦੀ ਚੰਦ ਵੇਖਣ ਤਾਂ ਤ੍ਰਿਬਕ ਕੇ ਜਾਨ ਨਿਕਲ ਜਾਵੇ। ਜਿਉਂ ਜਿਉਂ ਉੱਚੇ ਗਿਆ ਤਾਂ ਕੁਝ ਤਾਰੇ ਅਕਾਰ ਵਿਚ ਏਡੇ ਵਡੇ ਹੋ ਗਏ ਕਿ ਸਾਡੀ ਪ੍ਰਿਥਵੀ ਉਨ੍ਹਾਂ ਅਗੇ ਇਕ ਗੀਟਾ ਭਾਸੇ। ਕੁਝ ਵਡੇ ਵਡੇ ਸੂਰਜ ਵਤ, ਤੇ ਕੁਝ ਬੇ ਜਾਨ ਕਾਲੇ ਗੋਲੇ। ਮੈਂ ਹੈਰਾਨ, ਕਿ ਉਹ ਸੁੰਦ੍ਰਤਾ, ਉਹ ਸੈਨਤਾਂ ਕਿਥੇ ਗਈਆਂ, ਸੋਚਿਆ ਤੇ ਜਾਤਾ ਭ੍ਰਮ ਈ ਸੀ। ਮੁੜ ਆਇਆ। ਇਨ੍ਹਾਂ ਸੋਚਾਂ ਵਿਚ ਈ ਡੁਬਾ, ਬੌਰਿਆਂ ਵਾਂਗੂੰ ਸੁੰਦਰ ਡਲ ਦੇ ਕੰਢੇ ਫਿਰਦਾ ਸਾਂ, ਕਿ ਇਕ ਮਜਨੂੰ ਦੇ ਬੂਟੇ