ਪੰਨਾ:ਪ੍ਰੀਤਮ ਛੋਹ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਸ਼ਾਮਾ ਪ੍ਰੀਤ ਵੰਞਾਈ ਊ।
ਕੀ ਰਸ ਪ੍ਰੇਮ ਸੁਕਾਈ ਊ।
ਮੇਰੀ ਪ੍ਰੀਤ ਕਿਆਰੀ ਵਾਹੀ ਊ।
ਤੇਰੇ ਪ੍ਰੇਮ ਦੀ ਪਤ-ਝੜ ਮਾਰੀ ਵੇ।
ਹੁਣ ਆ ਮਿਲ ਮੀਤ ਮੁਰਾਰੀ ਵੇ।
ਮੇਰੇ ਆਨ ਬਾਨ ਬਨਵਾਰੀ ਵੇ॥

ਹੁਣ ਕੋਇਲ ਬਾਗੋਂ ਚਲੀ ਵੇ।
ਕੀ ਵੰਝਲੀ ਦੀ ਸੁਰ ਢਿਲੀ ਵੇ।
ਕਿਉਂ ਬੋਲ ਸ਼ਾਮ ਚੁਪ ਮਲੀ ਵੇ?
ਵਾ ਵੰਝਲੀ ਫੇਰ, ਮੈ ਵਾਰੀ ਵੇ।
ਹੁਣ ਬੋਲ ਕੇ ਬੋਲ ਨਾ ਹਾਰੀਂ ਵੇ।
ਕਰ ਪ੍ਰੇਮ ਨ ਪ੍ਰੀਤ ਵਿਸਾਰੀਂ ਵੇ॥
ਦੋਹਰਾ-
ਕਤਕ ਕਰ ਗਏ ਕੂਚ ਹੁਣ ਗਰਮੀ ਦੂਰ ਗਈ।
ਜੋਬਨ ਝੜਿਆ ਬਾਗ 'ਚੋਂ ਪਤ ਝੜ ਆਣ ਵੜੀ॥

--ਃ--ਃ--


੧੩੭