ਪੰਨਾ:ਪ੍ਰੀਤਮ ਛੋਹ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਵਲ


ਪ੍ਰੀਤਮ ਜੀ ਤੁਸੀ ਹੋ ਦੁਰੇਡੇ,
ਕਿਉਂ ਸਾਥੋਂ ਓ ਰਹਿੰਦੇ?
ਪਹਿਲੀ ਨਜ਼ਰ, ਨਜ਼ਰ ਦਿਲ ਕੀਤਾ,
ਹੋਰ ਦਸੋ ਕੀ ਲੈਂਦੇ?
ਭੰਬਟ ਜਿੰਦ ਸ਼ਮਾਂ ਤੋਂ ਘੋਲੀ,
ਅਗਨ ਇਸ਼ਕ ਵਿਚ ਸੜਦਾ।
ਹਸ ਹਸ ਸ਼ਮਾ ਪੁਕਾਰੇ, ਕਿਉਂ ਨਾ,
ਕੋਲ ਆਏ ਹੁਣ ਬਹਿੰਦੇ?
_____
ਸ਼ਮਾ ਨਿਕਾਰੀ ਰੋਵੇ ਸਈਓ,
ਆਸ਼ਕ ਕੁਹ ਪਛਤਾਵੇ।
ਏਹ ਨਾ ਜਾਣੇ ਰੀਤ ਇਸ਼ਕ ਦੀ,
ਦੋ ਪਾਸੀਂ ਅੱਗ ਲਾਵੇ।
ਜੇ ਇਕ ਸੜਕੇ ਕੋਲਾ ਹੋਇਆ,
ਉਹ ਘੁਲ ਘੁਲ ਮੌਤ ਉਡੀਕੇ।
ਹਰੀ ਬੁਧ ਸੌਖੀ ਖੇਡ ਨਹੀਂ ਏ,
ਕੋਈ ਸੰਭਲ ਏਸ ਖਿਡਾਵੇ॥

੧੪