ਪੰਨਾ:ਪ੍ਰੀਤਮ ਛੋਹ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿੰਦੀ

ਖੜੀ ਪੈਲੀਆਂ ਵਿਚ ਉਡੀਕਾਂ,
ਕਦ ਉਹ ਵੇਲਾ ਆਵੇ।
ਜਾ ਮਿਲਾਂ ਸੱਜਨਾਂ ਦੇ ਤਾਈਂ,
ਉਡ ਉਡ ਕੇ ਜਿੰਦ ਜਾਵੇ।
ਪਰ ਕਟ ਵਢ ਕੇ ਆਨ ਸਕਾਈ,
ਨਿਖਰੀ ਨਾਂਹੇ ਸੁਖਾਵਾਂ।
ਪੀਹ ਚਕੀ ਵਿਚ ਮੈਦਾ ਕੀਤੀ,
ਸੁਰਮਾ ਤਕ ਸ਼ਰਮਾਵੇ॥
_______
ਹਟ ਬਾਜ਼ਾਰ ਵਿਕੈਂਦੀ ਫਿਰਦੀ,
ਵਿਚ ਪੁੜੀਆਂ ਦੇ ਬੱਧੀ।
ਐਵੇਂ ਜਮ ਗਵਾਇਆ ਖੇੜਾ,
ਨਾਂ ਮੈ ਪ੍ਰੀਤਮ ਲੱਧੀ।
ਅੰਤ ਫਿਰੇ ਦਿਨ, ਆਨ ਕਿਸੇ ਨੇਂ,
ਘੋਲ ਪਿਆਲੇ ਘੱਤੀ।
ਲਗ ਤਲੀ ਮੈਂ ਯਾਰ ਸਿੰਝਾਤਾ,
ਅਰਸ਼ਾਂ ਦੀ ਸਿਕ ਲਥੀ॥
________

੧੫