ਪੰਨਾ:ਪ੍ਰੀਤਮ ਛੋਹ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੇਮੀ

ਦੇਖੋ ਜੀ ਏ ਆਖਨ ਸਾਨੂੰ, ਜੋ ਦਰਦਾਂ ਦੇ ਕੁਠੇ।
"ਮਾਹਬੂਬੇ ਵਲ ਮੂੰਹ ਨਾ ਕਰਦੇ, ਏ ਜਗਤ ਦੇ ਮੁਠੇ।"
ਯਾਰ ਅਸਾਡਾ ਅਜਬ ਵੇ ਲੋਕੋ, ਕੀ ਦਸਾਂ ਕੀ ਬਾਤਾਂ?
ਸੂਰਜ ਨਾਲੋਂ ਚਮਕ ਸਵਾਈ, ਬਿਜਲੀ ਵਾਂਗਰ ਝਾਤਾਂ।
ਹੁਣ ਏਥੇ ਹੁਣ ਦੂਰ ਦੁਰੇਡਾ, ਹੁਣ ਸੇਜੇ, ਹੁਣ ਰਾਹੀ।
ਹੋਵੇ ਚੰਚਲ ਸ਼ੋਹੁ ਜਿਸ ਨਾਰੀ, ਬਿਰਹਾਂ ਜਾਨ ਗਵਾਈ।
ਦੂਰ ਸੁਨੇਂਦਾ ਪਰੇ ਪਰੇਰੇ, ਬੁੱਕਲ ਝਾਤ ਜੇ ਪਾਵਾਂ।
ਨਾ ਹਥ ਲਕ ਓਸ ਦਾ ਆਵੇ, ਜੇ ਘੁਟ ਛਾਤੀ ਲਾਵਾਂ।
ਮਨ ਮੋਹਨ ਉਹ ਅੜੀਓ ਸੱਜਨ, ਹਰਦਮ ਨਾਦ ਵਜਾਵੇ।
ਲੂੰ ਲੂੰ ਦੇ ਵਿਚ ਰਾਗ ਪ੍ਰੇਮ ਦਾ, ਫੁੱਟ ਫੁੱਟ ਨਸ਼ਰ ਕਰਾਵੇ।
ਨੀ ਮੈਂ ਕੋਹੀ, ਨੀ ਮੈਂ ਮੋਹੀ, ਅੜੀਏ ਦਰਦ ਰੰਞਾਣੀ।
ਮੋੜ ਲਿਆਵੋ ਨੀ ਕੋ ਸਈਓ, ਜਾਂਦਾ ਛਲੀਆ ਜਾਨੀ।
ਕਿਤ ਜਾਸੈਂ ਵੇ,ਕਿਥੇ ਛਡਸੈਂ, ਤੂੰ ਏ ਇਸ਼ਕ ਵਿਕਾਨੀ?
ਪ੍ਰੇਮੀ ਦਾ ਤੈਂ ਪ੍ਰੇਮੀ ਆਖਨ, ਇਸ਼ਕੇ ਲਾਜ ਨਾ ਲਾਨੀ।
ਅੰਦਰ ਬਾਹਿਰ ਖੇਡ ਖਿਡੰਦਾ,ਏਹ ਨਢੜਾ ਮਨ ਭਾਇਆ।
ਇਕ ਰਸੀਲੀ ਵਾਹੀ ਵੰਝਲੀ,ਜਿਸ ਸੁਰ ਏ ਮਨ ਫਾਹਿਆ।

੬੭