ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤਮ ਛੋਹ.pdf/86

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਿਰਹਾਂ

ਫੱਟ ਇਸ਼ਕ ਦੇ ਡੂੰਘੇ ਯਾਰੋ,
ਬਾਹਰੋਂ ਦਿੱਸਣ ਨਾਹੀਂ।

ਮਲ੍ਹਮ ਪੱਟੀ ਨਾ ਵਲ ਕਰਾਵੇ,
ਮੂਰਖ ਵੈਦ ਸਦਾਈਂ।

ਜਿਉਂ ਜਿਉਂ ਬਿਰਹਾਂ ਜ਼ਖਮ ਉਚੇੜੇ,
ਮਜ਼ਾ ਆਸ਼ਕ ਨੂੰ ਆਵੇ।

ਹਰੀ ਬੁਧ, ਜੋ ਮਜ਼ਾ ਇਸ਼ਕ ਵਿਚ,
ਨਾਂ ਉਹ ਮੇਲ ਕਿਦਾਈਂ॥

੭੯