ਪੰਨਾ:ਪ੍ਰੀਤਮ ਛੋਹ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੇਟਾ

ਪ੍ਰੀਤਮ ਜੀ! ਏ ਛੋਹ ਤੁਸਾਡੀ,
ਪਾਰਸ ਅਰਸ਼ੀ ਆਹੀ॥
ਖੋਲ ਕਪਾਟ ਕਾਵ੍ਯ ਦੇ ਦਿਤੇ,
ਰਬੀ ਰਮਜ਼ ਬੁਝਾਈ॥
ਬਿਰਹਾਂ, ਦਰਦ, ਏ ਸੋਚ ਉਡਾਰੀ,
ਬੇਹੱਦ ਦੇਸ ਇਸ਼ਕ ਤੋਂ॥
ਭੇਟ ਅਮੋਲਕ ਮੋਤੀ ਹੰਝੂ,
ਥਾਲ ਨੈਨਾਂ 'ਚਿ ਲਿਆਈ॥