ਪੰਨਾ:ਪ੍ਰੀਤ ਕਹਾਣੀਆਂ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਚ ਹਸਤੀ ਹੈ। ਪਰ ਪੁਲਸ ਅਫਸਰ ਤੇ ਮੈਜਿਸਟਰੇਟ ਸਾਹਮਣੇ ਉਹ ਮੰਨ ਗਈ ਸੀ, ਕਿ ਮੋਸੋਲੀਨੀ ਬਿਨਾਂ ਉਹ ਉਚ ਵਿਅਕਤੀ ਹੋਰ ਕੋਈ ਨਹੀਂ ਸੀ।
"ਨੀਊਜ਼ ਆਫ਼ ਦੀ ਵਰਲਡ', ਨਾਂ ਦੇ ਅਖ਼ਬਾਰ ਦਾ ਬਿਆਨ ਹੈ, ਕਿ ਇਨ੍ਹਾਂ ਦੋਹਾ ਪ੍ਰੇਮੀਆਂ ਦੀ ਪਹਿਲੀ ਮੁਲਾਕਾਤ ਮੋਸੋਲੀਨੀ ਦੇ ਰਾਜ ਮਹੱਲ ਵਿਚ ਹੋਈ ਸੀ, ਪ੍ਰੇਮਕਾ ਮਹੱਲ ਦੇ ਪਿਛਲੇ ਚੋਰ ਦਰਵਾ ਜ਼ਿਉਂ ਅੰਦਰ ਆਇਆ ਕਰਦੀ ਸੀ। ਇਸ ਕਹਾਣੀ ਦੇ ਪ੍ਰੇਮ ਕਾਂਡ ਚਾਰ ਮਹੀਨੇ ਤਕ ਬਿਨਾ ਰੋਕ ਟੋਕ ਚਲਦੇ ਰਹੇ, ਪਰ ਜਦ ਇਟਲੀ ਵਿਚ ਇਸ ਦੀ ਕਾਫੀ ਚਰਚਾ ਸ਼ੁਰੂ ਹੋ ਗਈ ਤਾਂ ਮੋਸੋਲੀਨੀ ਅਚਾਨਕ ਇਸ ਡਰਾਮੇ ਦੀ ਡਰਾਪ ਸੀਨ ਕਰ ਦਿੱਤਾ।
ਫੌਂਂਟੇਜ ਨੇ ਪਹਿਲੋਂ ਪਹਿਲ ਆਪਣੇ ਇਕ ਦੋ ਅਮੀਰ ਮਿੱਤਰਾਂ ਨੂੰ ਆਪਣੀ ਪ੍ਰੇਮ ਕਹਾਣੀ ਸੁਣਾਈ। ਕੁਝ ਦਿਨਾਂ ਤਕ ਇਹ ਕਥਾ ਕਾਫੀ ਫੈਲ ਗਈ, ਜਿਸ ਕਾਰਣ ਇਕ ਦਿਨ ਅਚਾਨਕ ਇਟਲੀ ਦੀ ਪੁਲਸ ਨੇ ਉਸਦੀ ਰਿਹਾਇਸ਼ ਦੀ ਤਲਾਸ਼ੀ ਲਈ, ਪਰ ਜਿਸੇ ਡਾਇਰੀ ਤੇ ਚਿਠੀਆਂ ਦੀ ਤਲਾਸ਼ ਸੀ, ਉਹ ਨਾ ਮਿਲ ਸਕੀਆਂ। ਇਨ੍ਹੀ ਦਿਨੀਂ ਮੁੜ ਫੌਂਂਟੇਜ ਨੇ ਮੋਸੋਲੀਨੀ ਨੂੰ ਉਸ ਦੇ ਮਹੱਲ ਵਿਚ ਮਿਲਣ ਦੀ ਕੋਸ਼ਸ਼ ਕੀਤੀ। ਉਸ ਨੇ ਇਟਲੀ ਦੇ ਫਰਾਂਸ ਵਿਚ ਮੁਕੱਰਰ ਕੀਤਾ ਰਾਜਦੂਤ ਨੂੰ ਸਾਰੀ ਪ੍ਰੇਮ ਕਹਾਣੀ ਇਸ ਆਸ ਤੇ ਸਣਾਈ, ਕਿ ਉਹ ਉਸਦੀ ਮਦਦ ਨਾਲ ਸ਼ਾਇਦ ਮੁੜ ਕਾਮਯਾਬ ਹੋ ਸਕੇ, ਪਰ ਦਿਨ ਬਦਿ ਮੋਸੋਲੀਨੀ ਦੀ ਮੁਲਾਕਾਤ ਵਿਚ ਰੁਕਾਵਟਾਂ ਪੈਣ ਲਗ ਪਈਆ ਉਸ ਨੂੰ ਯਕੀਨ ਹੋ ਗਿਆ ਕਿ ਇਹ ਸਭ ਕ੍ਰਿਪਾ ਉਸੇ ਰਾਜਦੂਤ ਦੀ ਹੈ, ਤੇ ਉਸ ਨੇ ਮੋਸੋਲੀਨੀ ਨੂੰ ਆਪਣੀ ਪ੍ਰੇਮਕਾ ਬਾਰੇ ਭੜਕਾਇਆ ਹੋਵੇਗਾ। ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਅਚਾਨਕ ਉਸ ਨੇ ਰਾਜਦੂਤ ਤੇ ਪਿਸਤੌਲ ਨਾਲ ਹੱਲਾ ਬੋਲ ਦਿਤਾ

-੧੦੮-