ਪੰਨਾ:ਪ੍ਰੀਤ ਕਹਾਣੀਆਂ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ 

ਦੇਸ਼

 

ਪ੍ਰੇਮੀ ਜਹਾਂਗੀਰ ਤੇ ਸ਼ਾਹ ਸਾਹਿਬਸ਼ਹਿਜ਼ਾਦਾ ਸਲੀਮ ਹਾਲੀ ਬਚਪਨ ਦੀਆਂ ਸਰਹੱਦਾਂ ਟੱਪ ਰਿਹਾ ਸੀ, ਕਿ ਉਸ ਦੀ ਨਜ਼ਰ ਨੂਰ-ਜਹਾਂ ਪੁਰ ਪਈ। ਜਵਾਨੀ ਅਰੰਭ ਵਿਚ ਉਸ ਨੂੰ ਨੂਰ ਜਹਾਂ ਦੀ ਪਿਆਰੀ ਪਿਆਰੀ ਭੋਲੀ ਸੂਰਤ ਨੇ ਬੜੀ ਖਿਚ ਪਾਈ ਜਾਂ ਸ਼ਹਿਜ਼ਾਦੇ ਨੂੰ ਬਚਪਨ ਵਿਚ ਕਬੂਤਰ ਉੜਾਣ ਦਾ ਬੜਾ ਸ਼ੌਕ ਸੀ। ਇਕ ਦਿਨ ਉਸ ਪਾਸ ਦੋ ਨਵੇਂ ਕਬੂਤਰਾਂ ਦੀ ਇਕ ਜੋੜਾ ਆਇਆ। ਇਹ ਜੋੜਾ ਬੜਾ ਸੁੰਦਰ ਸੀ। ਨੂਰਜਹਾਂ ਵੀ ਪਾਸ ਹੀ ਖੜੋਤੀ ਸੀ। ਜਹਾਂਗੀਰ ਇਸ ਜੋੜੇ ਨੂੰ ਨੂਰਜਹਾ ਦੇ ਹਵਾਲੇ ਕਰ ਆਪ ਮੱਹਲ ਅੰਦਰ ਕਿਸੇ ਕੰਮ ਚਲਾ ਗਿਆ।
ਨੂਰਜਹਾਂ ਕਬੂਤਰਾਂ ਦਾ ਜੋੜਾ ਫੜੀ ਇਕੱਲੀ ਖੜੋਤੀ ਰਹਿ ਗਈ ਸੀ, ਉਸ ਇਨਾਂ ਗੁਲਾਮ ਪੰਛੀਆਂ ਦੀ ਅਕਾਰਣ ਕੈਦ ਪੁਰ ਵਿਚਾਰ ਕੀਤੀ, ਕਿ ਕਿਉਂ ਮਨੁਸ਼ ਨਿਰਦੋਸ਼ੀ ਪੰਛੀਆਂ ਨੂੰ ਪਿੰਜਰੇ ਪਾ,

-੧੦੬-