ਪੰਨਾ:ਪ੍ਰੀਤ ਕਹਾਣੀਆਂ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਘੁਟ ਕੇ ਮਿਲ, ਤੇ ਕਲੇਜਾ ਫੜ ਕੇ ਵਖ ਹੋ ਗਏ।
ਸੁਅੰਬਰ ਦੇ ਦਿਨ ਹਜ਼ਾਰਾਂ ਨੌਜਵਾਨ ਆਪਣੇ ਦਿਲ ਇਸ ਹੁਸੀਨਾ ਦੀ ਭੇਟ ਚਾੜ੍ਹਨ ਆ ਗਏ। ਸੀਨੇ ਧੜਕ ਰਹੇ ਸਨ ਤੇ ਹੋਰ ਕੋਈ ਇਹੋ ਚਾਹੁੰਦਾ ਸੀ, ਕਿ ਵਿਆਹ ਮਾਲਾ ਉਸਦੇ ਗਲ ਵਿਚ ਪਾਈ ਜਾਵੇ।
ਸੰਜੋਗਤਾ ਹਥ ਵਿਚ ਮਾਲਾ ਲਈ ਦਰਬਾਰ ਵਿਚ ਆਈ। ਉਹ ਬੜੇ ਬੜੇ ਬਹਾਦਰ ਨਾਮਵਰ ਤੇ ਸੁੰਦਰ ਰਾਜਪੂਤ ਨੌਜਵਾਨਾਂ ਪਾਸੋਂ ਲੰਘ ਕੇ ਦਰਵਾਜ਼ੇ ਅਗੇ ਜਾ ਪੁਜੀ, ਤੇ ਚਹੁੰ ਪਾਸੀਂ ਵੇਖ ਕੇ ਪ੍ਰਿਥੀ ਰਾਜ ਦੇ ਬੁਤ ਦੇ ਪੈਰਾਂ ਨੂੰ ਛੂਹ ਕੇ ਮਾਲਾ ਉਸਦੇ ਗਲ ਪਾ ਦਿਤੀ। ਸਾਰੇ ਦਰਬਾਰ ਵਿਚ ਕੁਹਰਾਮ ਮਚ ਗਿਆ। ਪਰ ਗੁਸੇ ਚਿ ਭੜਕੇ ਹੋਏ ਜੈ ਚੰਦ ਦੇ ਸੰਜੋਗਤਾ ਪਾਸ ਪਹੁੰਚਣ ਤੋਂ ਪਹਿਲਾਂ ਹੀ ਪ੍ਰਿਥੀ ਰਾਜ, ਜਿਹੜਾ ਬੁਤ ਪਾਸ ਹੀ ਭੇਸ ਬਦਲੀ ਛੁਪਿਆ ਹੋਇਆ ਸੀ-ਅਗੇ ਵਧਿਆ ਤੇ ਆਪਣੀਆਂ ਤਾਕਤਵਰ ਬਾਹਵਾਂ ਵਿਚ ਸੰਜੋਗਤਾ ਨੂੰ ਲੈ ਕੇ ਘੋੜੇ ਪੁਰ ਬਿਠਾ ਹਵਾ ਹੋ ਗਿਆ। ਜੈ ਚੰਦ ਦੇ ਸਿਪਾਹੀਆਂ ਦੇ ਸੰਭਲਦਿਆਂ ਸੰਭਲਦਿਆਂ ਦੋਵੇਂ ਪ੍ਰੇਮੀ ਕਨੌਜ ਦੀ ਹਦੋਂ ਬਾਹਰ ਨਿਕਲ ਚੁੱਕੇ ਸਨ।

-੧੪-