ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਕਲ ਖੁਫ਼ੀਆ ਪੁਲਸ ਦਾ ਅਫਸਰ ਸੀ-ਉਸ ਨੂੰ ਟਕਰ ਪਿਆ। ਉਹ ਨਪੋਲੀਅਨ ਦੇ ਕਈ ਭੇਤਾਂ ਤੋਂ ਵਾਕਫ਼ ਸੀ। ਉਸ ਨੇ ਫੋਰੇ ਦੀ ਤੀਵੀਂ ਬਾਰੇ ਕਈ ਗਲਾਂ ਕੀਤੀਆਂ, ਜਿਨ੍ਹਾਂ ਨੂੰ ਸੁਣਕੇ ਉਹ ਆਪੇ ਤੋਂ ਬਾਹਿਰ ਹੋ ਗਿਆ। ਉਹ ਫਰਾਂਸ ਜਾਣ ਦੀ ਬਜਾਏ ਫਿਰ ਮਿਸਰ ਪਰਤ ਆਇਆ ਤੇ ਸਿਧਾ ਨਪੋਲੀਅਨ ਦੇ ਮਹੱਲ ਵਿਚ ਜਾ ਪੁਜਾ। ਪਹਿਰੇਦਾਰ ਸਾਰੇ ਆਪਣੇ ਅਫਸਰ ਤੋਂ ਵਾਕਫ਼ ਸਨ, ਇਸ ਲਈ ਕਿਸੇ ਨੇ ਰੁਕਾਵਟ ਨਾ ਪਾਈ।

ਨਪੋਲੀਅਨ ਦੇ ਸੌਣ-ਕਮਰੇ ਦਾ ਦਰਵਾਜ਼ਾ ਮਾਮੂਲੀ ਧਕੇ ਨਾਲ ਖੁਲ੍ਹ ਗਿਆ। ਉਸ ਨੇ ਵੇਖਿਆ ਕਿ ਅਤ ਸਜੇ ਹੋਏ ਪਲੰਘ ਤੇ ਉਸ ਦੀ ਵਹੁਟੀ ਅਧ-ਨੰਗੀ ਹਾਲਤ ਵਿਚ ਲੰਮੀ ਪਈ ਹੈ। ਉਸ ਦੀਆਂ ਅਖਾਂ ਚੋਂ ਚਿੰਗਾਰੀਆਂ ਨਿਕਲਣ ਲਗ ਪਈਆਂ। ਉਹ ਇਕ ਦਮ ਉਸ ਨੂੰ ਗੋਲੀ ਮਾਰ ਦੇਣਾ ਚਾਹੁੰਦਾ ਸੀ, ਪਰ ਆਪਣੀ ਇਜ਼ਤ ਨੂੰ ਵਟਾ ਲਾ ਦੇਣ ਵਾਲੀ ਤੀਵੀਂ ਨੂੰ ਇੰਨੀ ਸਸਤੀ ਮੌਤੇਂ ਮਾਰਨਾ ਉਸ ਨੂੰ ਚੰਗਾ ਨਾ ਲਗਾ। ਕਮਰੇ ਦੀ ਨੁਕਰੇਂ ਇਕ ਚਮੜੇ ਦਾ ਬੈਂਤ ਉਸਦੀ ਨਜ਼ਰੇਂ ਪਿਆ। ਉਸ ਨੂੰ ਹਥ ਵਿਚ ਲੈ ਕੇ ਅਖਾਂ ਬੰਦ ਕਰ ਕੇ ਉਸ ਨੇ ਤਾੜ ਤਾੜ ਕਰ ਕੇ ਵਹੁਟੀ ਦੇ ਨੰਗੇ ਜਿਸਮ ਪੁਰ ਬੈਂਤ ਮਾਰਨੇ ਸ਼ੁਰੂ ਕਰ ਦਿਤੇ। ਮੈਡਮ ਦੀਆਂ ਚੀਕਾਂ ਨੇ ਸਾਰੇ ਮਹੱਲ ਨੂੰ ਸਿਰ ਪੁਰ ਚੁਕ ਲਿਆ। ਪਹਿਰੇਦਾਰ ਦੌੜਦੇ ਆਏ, ਪਰ ਫੋਰੇ ਹਥੋਂ ਮੈਡਮ ਨੂੰ ਛੁੜਾਣ ਦਾ ਕਿਸੇ ਨੂੰ ਹੀਆ ਨਾ ਪਿਆ।

ਅਧੀ ਰਾਤ ਨੂੰ ਇਹ ਚੀਕ ਚਿਹਾੜਾ ਸੁਣ ਕੇ ਨਪੋਲੀਅਨ ਨਾਲ ਦੇ ਕਮਰਿਉਂ ਨਿਕਲਿਆ। ਫੋਰੇ ਪਾਗਲਾਂ ਵਾਂਗ ਉਸ ਵਲ ਵਧਿਆ। ਇਸ ਵੇਲੇ ਉਸ ਦੇ ਹਥ ਵਿਚ ਦੁਨੀਆਂ ਦੇ ਸਭ ਤੋਂ ਵਡੇ ਸ਼ਹਿਨਸ਼ਾਹ ਦੀ ਜਾਨ ਸੀ। ਉਹ ਦੰਦ ਪੀਹ ਕੇ ਕਹਿਣ ਲਗਾ-"ਬਦਮਾਸ਼, ਕਮੀਨਾ ਤੇ ਲਫ਼ੰਗਾ ਸਮਝਦਾ ਸੀ ਕਿ ਮੈਨੂੰ ਫਰਾਂਸ ਭੇਜਕੇ ਪਿਛੋਂ ਇਸ ਵੇਸਵਾ ਨਾਲ ਖੁਲ੍ਹੀ ਐਸ਼ ਕਰਦਾ ਰਹੇਗਾ। ਵੇਖ! ਹੁਣ

-੧੮-