ਪੰਨਾ:ਪ੍ਰੀਤ ਕਹਾਣੀਆਂ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਵੇਂ ਮਿੰਟਾਂ ਵਿਚ ਤੈਨੂੰ ਐਸ਼-ਵਰਯ ਦੀ ਥਾਂ ਨਰਕ-ਕੁੰਡ ਵਿਚ ਸੁਟਦਾ ਹਾਂ।"

ਫੋਰੇ ਦਾ ਖਿਆਲ ਸੀ, ਕਿ ਹੁਣੇ ਕਈ ਲੜਾਈਆਂ ਵਿਚ ਬਹਾਦਰੀ ਨਾਲ ਲੜ ਚੁਕਿਆ ਨਪੋਲੀਅਨ ਉਸਦੇ ਪੈਰਾਂ ਤੇ ਸਿਰ ਰਖ ਕੇ ਉਸ ਤੋਂ ਗਿੜ-ਗਿੜਾ ਕੇ ਖ਼ਿਮਾ ਮੰਗੇਗਾ-ਤੇ ਉਹ ਮੁਆਫ਼ੀ ਦੇਣ ਦੀ ਥਾਂ ਪੈਰ ਦੀ ਠੋਕਰ ਨਾਲ ਉਸ ਨੂੰ ਇਕ ਪਾਸੇ ਸੁਟ ਕੇ ਇਕੋ ਗੋਲੀ ਨਾਲ ਉਸ ਨੂੰ ਖ਼ਤਮ ਕਰ ਦੇਵੇਗਾ।

ਸੈਂਕੜੇ ਲੜਾਈਆਂ ਲੜ ਚੁਕਿਆ ਤੇ ਲਖਾਂ ਖੂਨ ਨਿਤ ਅਖਾਂ ਸਾਹਮਣੇ ਹੁੰਦਾ ਵੇਖਣ ਵਾਲਾ ਨਪੋਲੀਅਨ ਭਲਾ ਮੌਤੋਂ ਡਰਨ ਲਗਾ ਸੀ। ਉਹ ਆਪਣੀ ਮੌਤ ਤੋਂ ਬੇਫਿਕਰ ਹੋ ਕੇ ਫੋਰੇ ਦੀਆਂ ਅਖਾਂ ਵਿੱਚ ਅਖਾਂ ਪਾ ਕੇ ਇੰਝ ਵੇਖ ਰਿਹਾ ਸੀ, ਜਿਵੇਂ ਸ਼ੇਰ ਅਪਣੇ ਸ਼ਿਕਾਰ ਨੂੰ ਵੇਖ ਰਿਹਾ ਹੋਵੇ। ਫੋਰੇ ਨਪੋਲੀਅਨ ਸਾਹਮਣੇ ਵਧੇਰੇ ਨਾ ਖੜੋ ਸਕਿਆ। ਇਕ ਗੁਨਾਹਗਾਰ ਮੁਜਰਮ ਵਾਂਗੂ ਉਹ ਕੰਬਿਆ, ਤੇ ਪਿਸਤੋਲ ਉਸ ਹਥੋਂ ਡਿਗ ਪਿਆ। ਨਪੋਲੀਅਨ ਨੇ ਖੁਲ੍ਹੇ ਦਰਵਾਜ਼ੇ ਵਲ ਇਸ਼ਾਰਾ ਕੀਤਾ। ਫੋਰੇ ਚੁਪ ਚਾਪ ਦਰਵਾਜ਼ੇ ਚੋਂ ਬਾਹਰ ਹੋ ਗਿਆ।

ਕਈਆਂ ਦਾ ਖ਼ਿਆਲ ਸੀ ਕਿ ਨਪੋਲੀਅਨ ਫੋਰੇ ਨੂੰ ਮੌਤ ਦੀ ਸਜ਼ਾ ਦੇਵੇਗਾ, ਪਰ ਉਹ ਆਪਣੀ ਪ੍ਰੇਮਕਾ ਦੇ ਪਤੀ ਪਾਸੋਂ ਇੰਨਾ ਸਖ਼ਤ ਬਦਲਾ ਨਹੀਂ ਸੀ ਲੈਣਾ ਚਾਹੁੰਦਾ। ਸੋ ਉਹ ਮੁਆਫ਼ ਕਰ ਦਿਤਾ ਗਿਆ।

ਪਰ ਇਸ ਦੀ ਸਜ਼ਾ ਨਪੋਲੀਅਨ ਨੂੰ ਵੀ ਮਿਲ ਕੇ ਰਹੀ, ਤੇ ਉਹ ਵੀ ਆਪਣੀ ਵਿਆਹੁਤ ਤੀਵੀਂ ਪਾਸੋਂ-

"ਮੇਰੀ ਲੂਈਸਾਂ ਅਸਟਰੀਆ ਦੀ ਸ਼ਾਹਜ਼ਾਦੀ ਸੀ। ਇਸ ਦੇ ਦਿਲ ਖਿਚਵੇਂ ਨਕਸ਼ ਨੈਣ ਸਨ। ਪੰਦਰਾਂ ਸਾਲ ਦੀ ਉਮਰ ਵਿਚ ਹੀ ਉਹ ਇਕ ਡਿਯੂਕ ਦੇ ਪ੍ਰੇਮ ਵਿਚ ਫਸ ਗਈ।

-੧੯-