ਪੰਨਾ:ਪ੍ਰੀਤ ਕਹਾਣੀਆਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੜੇ ਜਾਣ ਪੁਰ ਉਸਨੇ ਆਪਣੇ ਬਿਆਨ ਵਿਚ ਦਸਿਆ, ਕਿ ਇੰਦੌਰ ਵਲੋਂ ਮੈਂਨੂੰ ਮੁਮਤਾਜ਼ ਨੂੰ ਫੜਣ ਲਈ ਘਲਿਆ ਗਿਆ ਸੀ, ਪਰ ਮੁਮਤਾਜ਼ ਦੇ ਨਾ ਜਾਣ ਕਾਰਨ ਮੇਰੇ ਤੇ ਗ਼ਬਨ ਦਾ ਝੂਠਾ ਮੁਕਦਮਾ ਬਣਾਇਆ ਗਿਆ ਹੈ। ਪਰੰਤੂ ਸ਼ੰਭੂ ਦਿਆਲ ਨੂੰ ਇੰਦੌਰ ਪੁਲਸ ਦੇ ਹਵਾਲੇ ਕਰ ਦਿਤਾ ਗਿਆ, ਤੇ ਉਥੇ ਉਸਨੂੰ ਲੰਬੀ ਸਜ਼ਾ ਦੇ ਕੇ ਜੇਲ੍ਹ ਵਿਚ ਸੁਟ ਦਿਤਾ ਗਿਆ। ਇਸ ਮੁਆਮਲੇ ਨੂੰ ਮੁੜ ਵੇਖਣ ਤੇ ਪੁਲਸ ਨੂੰ ਯਕੀਨ ਹੋ ਗਿਆ, ਕਿ ਇਸ ਮੁਆਮਲੇ ਦਾ ਸਬੰਧ ਜ਼ਰੂਰ ਇੰਦੌਰ ਨਾਲ ਹੈ।

ਜਿਹੜਾ ਹਮਲਾਆਵਰ ਮੌਕੇ ਪੁਰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਆਪਣਾ ਨਾਂ ਗਲਤ ਦਸਿਆ। ਉਸ ਪਾਸੋਂ ਦੋ ਹਜ਼ਾਰ ਰੁਪਿਆ ਨਿਕਲਿਆ, ਜਿਸ ਤੇ ਪੁਲਸ ਨੂੰ ਯਕੀਨ ਹੋ ਗਿਆ ਕਿ ਉਹ ਸਾਧਾਰਨ ਬਦਮਾਸ਼ ਨਹੀਂ। ੧੪ ਜਨਵਰੀ ਨੂੰ ਪੁਲਸ ਕਮਸ਼ਿਨਰ ਮਮਤਾਜ਼ ਦੇ ਰਿਹਾਇਸ਼ੀ ਮਕਾਨ ਪੁਰ ਪੁਜਾ, ਤੇ ਉਸਨੂੰ ਆਪਣਾ ਪਿਛਲਾ ਇਤਿਹਾਸ ਦਸਣ ਲਈ ਕਿਹਾ। ਮੁਮਤਾਜ਼ ਨੇ ਦਸਿਆ-"ਮੇਰੀ ਮਾਂ ਵਜ਼ੀਰ ਬੇਗਮ ਅੰਮ੍ਰਿਤਸਰ 'ਚ ਰਹਿਣ ਵਾਲੀ ਪ੍ਰਸਿਧ ਗਾਇਕਾ ਹੈ। ਮੈਂ ਉਸ ਪਾਸ ਰਹਿ ਕੇ ਹੀ ਗਾਣਾ ਤੇ ਨਾਚ ਆਦਿ ਦੀ ਸਿਖਿਆ ਪ੍ਰਾਪਤ ਕੀਤੀ। ਮੇਰੀ ਸੁੰਦਰਤਾ ਗਾਣਾ ਤੇ ਨਚਣਾ ਵੇਖ ਕੇ ਇੰਦੌਰ ਦੇ ਰਾਜੇ ਨੇ ਮੈਨੂੰ, ਮੇਰੀ ਮਾਂ ਤੋਂ ਖਰੀਦ ਲਿਆ। ਉਸ ਵਕਤ ਮੇਰੀ ਉਮਰ ਸਿਰਫ ਤੇਰਾਂ ਸਾਲ ਦੀ ਸੀ। ਪਹਿਲਾਂ ਤਾਂ ਮੈਂ ਸਾਧਾਰਣ ਗਾਇਕਾਵਾਂ ਤੇ ਨਾਚੀਆਂ ਵਾਂਗ ਰਖੀ ਗਈ, ਪਰ ਕੁਝ ਦਿਨਾਂ ਹੀ ਪਿਛੋਂ ਹੀ ਮਹਾਰਾਜੇ ਦੀ ਖਾਸ ਕ੍ਰਿਪਾ ਦ੍ਰਿਸ਼ਟੀ ਮੇਰੇ ਤੇ ਹੋਣੀ ਸ਼ੁਰੂ ਹੋ ਗਈ। ਇਕ ਸਾਲ ਪਿੱਛੋਂ ਉਹ ਆਪਣੇ ਵਕਤ ਦਾ ਕਾਫ਼ੀ ਹਿਸਾ ਮੇਰੇ ਨਾਲ ਹੀ ਗੁਜ਼ਾਰਣ ਹੀ ਲਗ ਪਿਆ। ਮੈਨੂੰ ਉਦੋਂ ਇਹ ਵੀ ਨਹੀਂ ਸੀ ਪਤਾ, ਕਿ ਪ੍ਰੇਮ ਕਿਸ ਮਾਨਵਰ ਦਾ ਨਾਂ ਹੈ? ਪਰ ਮੈਂ ਅਣਜਾਣ ਪੁਣੇ ਵਿਚ ਹੀ ਉਸਦੀ ਕਾਮ-ਵਾਸ਼ਨਾ ਦਾ ਸ਼ਿਕਾਰ ਹੋ ਗਈ। ੧੬ ਸਾਲ ਦੀ ਉਮਰ ਵਿਚ

-੨੫-