ਪੰਨਾ:ਪ੍ਰੀਤ ਕਹਾਣੀਆਂ.pdf/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਇਮਤਹਾਂ ਸੋਜ਼ੇ ਮੁਹੱਬਤ ਕਾ ਹੂਆ ਕਰਤਾ ਹੈ ਯੂੰ,
ਤੁਮ ਨੇ ਦੇਖਾਂ ਜਲ ਗਈ ਹੈ-ਸ਼ਮ੍ਹਾਂ ਪਰਵਾਨੇ ਕੇ ਬਾਹਦ।"

ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ-ਉੱਸਰੀਆਂ, ਸ਼ਾਹਿਨ ਸ਼ਾਹਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੀਆਂ ਪ੍ਰੇਮ ਕਥਾਵਾਂ ਦਰਜ ਹਨ। ਸਾਧਾਰਨ ਲੋਕਾਂ ਦੇ ਪੇਮ ਕਾਂਡ ਅਸੀਂ ਆਮ ਪੜ੍ਹਦੇ ਸੁਣਦੇ ਰਹਿੰਦੇ ਹਾਂ, ਪਰ ਸ਼ਹਿਨਸ਼ਾਹੀ ਮਹੱਲਾਂ ਦੀਆਂ ਮਜ਼ਬੂਤ ਤੇ ਆਹਿਨੀ ਦੀਵਾਰਾਂ ਪਿਛੇ ਵੀ-ਜਿਥੋਂ ਕੋਈ ਗਲ ਬਾਹਰ ਕਢਣੀ ਕਤਲ ਜਿਡਾ ਜੁਰਮ ਹੈ-ਇਹ ਰੋਮਾਂਸ ਕੈਦ ਕੀਤੇ ਨਹੀਂ ਜਾ ਸਕੇ।

ਜਿਥੇ ਦੁਨੀਆਂ ਵਿਚ ਸਚੇ ਆਸ਼ਕਾਂ ਦਾ ਘਾਟਾ ਨਹੀਂ, ਹਿਵਸ-ਪ੍ਰਸਤ ਤੇ ਚਿਕੜੀਆਂ ਚੋਪੜੀਆਂ ਗਲਾਂ ਕਰਨ ਵਾਲੇ ਮਾਹਣੂਆਂ ਦੀ ਵੀ ਥੁੜ ਨਹੀਂ। ਜਿਹੜੇ ਨਵ-ਜੋਬਨ ਮਾਸੂਮ ਯੁਵਤੀਆ ਜਵਾਨੀ ਨਾਲ ਚਾਰ ਦਿਨ ਖੇਡਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਜਿਨਾਂ ਪ੍ਰੇਮੀਆਂ ਤੇ ਪ੍ਰੇਮਕਾਵਾਂ ਨੇ ਇਨ੍ਹਾਂ ਪ੍ਰੇਮ ਕਥਾਵਾਂ ਨੂੰ ਚੰਗੀ ਤਰ੍ਹਾਂ ਪੜਿਆ, ਪਿਆਰਿਆ ਤੇ ਵਿਚਾਰਿਆ ਹੈ, ਉਹ ਇਨਾਂ ਝੂਠੇ ਪ੍ਰੇਮੀਆਂ ਦੇ ਚਿੰਗਲ ਚੋਂ ਬਚ ਨਿਕਲਣਗੇ। ਉਹ ਪ੍ਰੇਮੀ ਨੂੰ ਚੰਗੀ ਤਰ੍ਹਾਂ ਠੋਕ ਵਜਾਣ ਮਗਰੋਂ ਇਸ ਤੁਫਾਨੀ ਨੈਂ ਵਿਚ ਠਿਲਣ ਦੀ ਕਰਨਗੇ। ਪ੍ਰੇਮ ਦੀ ਪੂਰੀ ਸਮਝ ਨਾ ਹੋਣ ਕਰਕੇ ਅਜ ਕਿੰਨੇ ਪ੍ਰੇਮੀ ਤੇ ਪ੍ਰੇਮਕਾਵਾਂ ਇਸ ਦੇ ਨਾਂ ਤੋਂ ਅਵਾਜ਼ਾਰ ਹਨ। ਇਸ ਪੁਸਤਕ ਵਿਚ ਹਡ ਬੀਤੀਆਂ ਚਾਨਣ ਮੁਨਾਰਿਆਂ ਵਾਂਗ ਨਾ-ਤਜ਼ਰਬੇਕਾਰ ਪ੍ਰੇਮੀਆਂ ਦੀ ਰਹਿਨੁਮਾਈ ਕਰਨਗੀਆਂ।

ਇਸ ਪੁਸਤਕ ਵਿਚ ਦੇਸ ਤੇ ਪ੍ਰਦੇਸ ਦੀਆਂ ਮਹਾਨ-ਹਸਤੀ ਦੀਆਂ ਕਾਮਯਾਬ ਤੇ ਨਾਕਾਮ, ਦਰਦਨਾਕ, ਪਰ ਦਿਲਚਸਪ ਰੋਮਾਂਚਕ ਤੇ ਸੋਲਾਂ ਆਨੇ ਸੱਚੀਆਂ ਪ੍ਰੇਮ ਕਹਾਣੀਆਂ ਦਰਜ ਹਨ।

ਆਸ ਹੈ ਕਿ ਪਾਠਕ ਇਸ ਪੁਸਤਕ ਬਾਰੇ ਆਪਣੀਆਂ ਕੀਮਤ ਰਾਆਂ ਘਲ ਕੇ ਧੰਨਵਾਦੀ ਬਨਾਉਣਗੇ।

ਇੰਦਰਾ ਪ੍ਰੇਮੀ

-੪-

-ਮੁਖ-