ਸਮੱਗਰੀ 'ਤੇ ਜਾਓ

ਪੰਨਾ:ਪ੍ਰੀਤ ਕਹਾਣੀਆਂ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਸਮਝੌਤਾ ਕਰ ਕੇ ਜੂਲੀਅਸ ਦੇ ਖਿਲਾਫ਼ ਐਲਾਨੇ-ਜੰਗ ਕਰ ਦਿੱਤਾ। ਇਹ ਖੂਨੀ ਹੋਲੀ ਰੋਮ ਦੇ ਬਾਜ਼ਾਰਾਂ ਵਿਚ ਕਿਨੇ ਸਾਲ ਖੇਡੀ। ਜਾਂਦੀ ਰਹੀ, ਤੋਂ ਹਜ਼ਾਰਾਂ ਪਰਵਾਨੇ ਇਸ ਸ਼ਮਾਂ ਦੀ ਅੱਗ ਵਿਚ ਸੜ ਕੇ ਸੁਆਹ ਹੋ ਗਏ। ਓਧਰ ਕਲੋਪੀਟਰਾ ਮਹੱਲ ਚੋਂ ਇਸ ਨਜ਼ਾਰੇ ਨੂੰ ਵੇਖ ਵੇਖ ਕੇ ਖੁਸ਼ ਹੋ ਰਹੀ ਸੀ, ਉਸ ਨੂੰ ਆਪਣੇ ਆਸ਼ਕਾਂ ਦੀ ਮੌਤ ਤੇ ਦਿਲੀ ਖੁਸ਼ੀ ਹੁੰਦੀ ਸੀ। ਉਹ ਆਪਣੇ ਪਰਵਾਨਿਆਂ ਦੇ ਖੂਨ ਨਾਲ ਨਹਾਕੇ ਬੜਾ ਸਵਾਦ ਲਿਆ ਕਰਦੀ ਸੀ। ਜੂਲੀਅਸਸੀਜ਼ਰ ਪਾਗਲ ਤੇ ਖੂਨੀ ਭਗਿਆੜ ਬਣ ਗਿਆ ਸੀ। ਉਸ ਨੇ ਕਲੋਪੀਟਰਾਂ ਦੇ ਆਸ਼ਕਾਂ ਨੂੰ ਗ੍ਰਿਫਤਾਰ ਕਰਕੇ ਲਿਆਂਦਾ, ਤੇ ਇਹ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦੁਖ ਦੇਕੇ ਮਰਦਿਆਂ ਵੇਖ ਖੁਸ਼ ਹੋਇਆ ਕਰਦੀ ਸੀ। ਜੂਲੀਅਸ ਲੜਾਈ ਵਿਚ ਰੁੱਝਾ ਰਹਿੰਦਾ, ਤੇ ਇਹ ਮਹੱਲ ਵਿਚ ਐਸ਼ ਕਰ ਰਹੀ ਹੁੰਦੀ। ਉਹ ਜੂਲੀਅਸ ਨੂੰ ਕੇਵਲ ਇਕੋ ਸ਼ਮਾ ਦਾ ਪਰਵਾਨਾ ਦੇਖਣਾ ਚਾਹੁੰਦੀ ਸੀ, ਜਿਸ ਕਾਰਣ ਉਸਨੇ ਆਪਣੇ ਪਾਗਲ ਪ੍ਰੇਮੀ ਦੀਆਂ ਰਾਣੀਆਂ ਨੂੰ ਜੀਂਦਿਆਂ ਸੜਵਾ ਦਿਤਾ। ਜਿਸ ਵੇਲੇ ਸ਼ਾਹੀ ਮਹੱਲਾਂ ਵਿਚ ਰਹਿਣ ਵਾਲੀਆਂ ਰਾਣੀਆ ਜੀਂਦੀਆਂ ਸੜ ਰਹੀਆਂ ਸਨ, ਉਦੋਂ ਉਹ ਦਰਿਆ ਦੀ ਸੈਰ ਕਰਕੇ ਆਪਣਾ ਮਨ ਪ੍ਰਚਾ ਰਹੀ ਸੀ। ਜੂਲਿਅਸ ਦੀਵਾਨਿਆਂ ਵਾਂਗ ਸਭ ਕੁਝ ਦੇਖ ਰਿਹਾ ਸੀ, ਪਰ ਉਸ ਤੋਂ ਮਾਨੋਂ ਕਿਸੇ ਨੇ ਜਾਦੂ ਕਰ ਦਿਤਾ ਸੀ।
ਅਖ਼ੀਰ ਜੰਗ ਖ਼ਤਮ ਹੋਈ, ਪਰ ਲੋਕ ਇਸ ਹੁਸੀਨ ਨਾਗਣ ਤੋਂ ਡਾਢੇ ਤੰਗ ਆ ਗਏ ਸਨ। ਉਸਦਾ ਭਰਾ ਵੀ ਜਾਣਦਾ ਸੀ ਕਿ ਇਸ ਨਾਲ ਹੋਰ ਵਿਗਾੜ ਪੈਦਾ ਕਰਕੇ ਉਸਦਾ ਸੁਖੀ ਰਹਿਣਾ ਮੁਸ਼ਕਲ ਹੈ। ਅਖੀਰ ਉਹ ਆਪ ਆਇਆ ਤੇ ਕਲੋਪੀਟਰਾ ਨਾਲ ਸਮਝੌਤਾ ਕਰਕੇ ਉਸ ਨੂੰ ਮਿਸਰ ਵਾਪਸ ਲੈ ਗਿਆ, ਜਿਥੇ ਦੋਹਾਂ ਦੀ ਸ਼ਾਦੀ ਹੋ ਗਈ। ਲੋਕਾਂ ਦੀ ਬਗਾਵਤ ਦੇ ਡਰ ਕਾਰਣ ਜੂਲੀਅਸ ਇਹ ਸਭ ਕੁਝ ਦੇਖਦਾ ਹੋਇਆ ਵੀ ਖੂਨ ਦੇ ਅਥਰੂ ਪੀ ਗਿਆ। ਮਿਸਰ ਵਿਚ

-੭੩-